ਢੋਲਬਾਹਾ ਸਰਕਾਰੀ ਕਾਲਜ ਵਿੱਚ ‘ਏਕ ਭਾਰਤ ਸ਼੍ਰੇਸ਼ਠ ਭਾਰਤ ਕਲੱਬ’ ਦੇ ਨੋਡਲ ਅਫਸਰ ਵਲੋਂ ਕੀਤਾ ਗਿਆ ਸੈਮੀਨਾਰ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ, ਢੋਲਬਾਹਾ (ਹੁਸ਼ਿਆਰਪੁਰ) ਵਿੱਚ ਮਾਣਯੋਗ ਪ੍ਰਿੰਸੀਪਲ ਡਾ ਰਾਜੇਸ਼ ਕੁਮਾਰ ਡੋਗਰਾ ਜੀ ਦੀ ਯੋਗ ਅਗਵਾਈ ਹੇਠ ਕਾਲਜ ਦੇ ‘ਏਕ ਭਾਰਤ ਸ਼੍ਰੇਸ਼ਠ ਭਾਰਤ  ਕਲੱਬ ‘ ਦੇ ਨੋਡਲ ਅਫਸਰ ਪ੍ਰੋ. ਰੰਜਨਾ ਗੁਪਤਾ ਵਲੋਂ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਵਿੱਚ ਪ੍ਰੋ. ਰੰਜਨਾ ਗੁਪਤਾ ਨੇ ਬੀ ਏ 1 ਅਤੇ ਬੀ ਕਾਮ 1  ਦੇ ਵਿਦਿਆਰਥੀਆਂ ਨੂੰ ਇਸ ਗੱਲ ਉੱਤੇ ਚਾਨਣਾ ਪਾਇਆ ਕਿ ਇਹ ਪ੍ਰੋਗਰਾਮ ਭਾਰਤ ਸਰਕਾਰ ਦੁਆਰਾ ਭਾਰਤ ਦੇ ਅਲੱਗ ਅਲੱਗ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਪਸੀ ਸਭਿਆਚਾਰਕ ਅਤੇ ਭਾਸ਼ਾਈ ਸਾਂਝ ਕਾਇਮ ਕਰਨ ਨੂੰ ਮੁੱਖ ਰੱਖ ਕੇ 31 ਅਕਤੂਬਰ, 2015 ਨੂੰ ਸਰਦਾਰ ਵੱਲਭ ਭਾਈ ਪਟੇਲ ਜੀ ਦੇ 140ਵੇਂ ਜਨਮ ਦਿਨ ਤੇ ਸ਼ੁਰੂ ਕੀਤਾ ਗਿਆ ਸੀ ।

Advertisements

ਭਾਰਤ ਦੇ ਲੋਕਾਂ ਵਿੱਚ ‘ਅਨੇਕਤਾ ਵਿਚ ਏਕਤਾ’  ਦਾ ਸੁਨੇਹਾ ਦੇਣ ਲਈ ਹਰ ਇੱਕ ਰਾਜ ਨੂੰ ਕਿਸੇ ਦੂਜੇ ਰਾਜ ਦੇ ਨਾਲ paired ਰਾਜ ਬਣਾਇਆ ਗਿਆ ਹੈ ਤਾਂ ਜੋ ਉਨ੍ਹਾਂ ਵਿਚ ਆਪਸੀ ਤਾਲਮੇਲ ਕਾਇਮ ਕੀਤਾ ਜਾ ਸਕੇ। ਪੰਜਾਬ ਰਾਜ ਨੂੰ ਆਂਧਰ ਪ੍ਰਦੇਸ਼ ਨਾਲ ਜੋੜਿਆ ਗਿਆ ਹੈ । ਇਸ ਲਈ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਦੋਵਾਂ ਰਾਜਾਂ ਦੇ ਰਹਿਣ-ਸਹਿਣ ਅਤੇ ਸਭਿਆਚਾਰ ਦੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਤੇ ਪ੍ਰੋ ਮਲਕੀਤ ਸਿੰਘ, ਪ੍ਰੋ ਪਰਵਿੰਦਰ ਕੋਰ, ਪ੍ਰੋ ਰੇਨੂ ਬਾਲਾ ਅਤੇ ਰਮਨ ਜੀ ਹਾਜਰ ਸਨ। ਪ੍ਰਿੰਸੀਪਲ ਡਾ ਡੋਗਰਾ ਜੀ ਨੇ ਇਸ ਉਪਰਾਲੇ ਲਈ ‘ਏਕ ਭਾਰਤ ਸਰੇਸ਼ਟ ਭਾਰਤ’ ਕਲੱਬ ਦੇ ਮੈਂਬਰਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਭਵਿੱਖ ਵਿੱਚ ਇਸ ਮੁਹਿੰਮ ਸਬੰਧੀ ਮਹੀਨਾਵਾਰ ਪ੍ਰੋਗਰਾਮ ਕਰਵਾਉਣ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here