ਫੂਡ ਸੇਫਟੀ ਅਫਸਰ ਵੱਲੋਂ ਵੱਖ-ਵੱਖ ਡੇਅਰੀਆਂ ਅਤੇ ਹਲਵਾਈਆਂ ਦੀਆਂ ਦੁਕਾਨਾਂ ਦੀ ਕੀਤੀ ਗਈ ਚੈਕਿੰਗ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਡਾ: ਰਜਿੰਦਰ ਅਰੌੜਾ ਸਿਵਲ ਸਰਜਨ ਫਿਰੋਜ਼ਪਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਡੇਅਰੀਆਂ ਅਤੇ ਹਲਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਦੁੱਧ ਅਤੇ ਦੁੱਧ ਤੋ ਬਣੀਆਂ ਵਸਤੂਆਂ ਦੇ ਅੱਲਗ-ਅੱਲਗ 7 ਸੈਪਲ ਭਰੇ ਗਏ ਅਤੇ ਸੈਪਲਾਂ ਦੇ ਨਿਰੀਖਣ ਲਈ ਸੈਪਲ ਜਾਂਚ ਕੇਦਰ ਖਰੜ ਵਿਖੇ ਭੇਜ ਦਿੱਤੇ ਗਏ ਹਨ।

Advertisements

ਇਸ ਮੌਕੇ ਫੂਡ ਸੇਫਟੀ ਅਫਸਰ ਨੇ ਦੁਕਾਨਦਾਰਾ ਨੂੰ ਸਾਫ-ਸਫਾਈ ਵੱਲ ਖਾਸ ਧਿਆਨ ਦੇਣ ਦੀ ਹਦਾਇਤ ਕੀਤੀ ਅਤੇ ਦੁਕਾਨਦਾਰਾ ਨੂੰ ਫੂਡ ਸੇਫਟੀ ਸਟੈਡਰਡ ਐਕਟ 2006 ਦੇ ਤਹਿਤ ਫੂਡ ਲਾਇੰਸਸ/ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਕਿਹਾ। ਉਨ੍ਹਾਂ ਫੂਡ ਬਿਜਨਸ ਓਪਰੇਟਰ ਨੂੰ ਕਿਹਾ ਕਿ ਕੋਵਿਡ-19 ਦੇ ਬਚਾਓ ਲਈ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਆਪਣੇ ਸਟਾਫ ਨੂੰ ਕੋਵਿਡ ਦੀ ਰੋਕਥਾਮ ਲਈ ਵੈਕਸੀਨੇਸ਼ਨ ਕਰਵਾਈ ਜਾਵੇ।

LEAVE A REPLY

Please enter your comment!
Please enter your name here