ਡੀ.ਸੀ. ਅਤੇ ਪੁਲਿਸ ਅਧਿਕਾਰੀਆਂ ਨੇ ਦਿੱਤਾ ਭਰੋਸਾ, ਪਹਿਲ ਦੇ ਅਧਾਰ ਤੇ ਹੱਲ ਹੋਣਗੀਆਂ ਪੱਤਰਕਾਰਾਂ ਦੀਆਂ ਮੁਸ਼ਕਿਲਾਂ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਜਰਨਲਿਸਟ ਪ੍ਰੈਸ ਕਲੱਬ ਰਜਿ.ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਯੂਨਿਟ ਫਗਵਾੜਾ, ਸੁਲਤਾਨਪੁਰ ਲੋਧੀ, ਭੁਲੱਥ ਅਤੇ ਢਿੱਲਵਾਂ ਦੀ ਵਿਸ਼ੇਸ਼ ਮੀਟਿੰਗ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਦੀ ਪ੍ਰਧਾਨਗੀ ਹੇਠ ਨਵੀਆਂ ਕਚਿਹਰੀਆਂ ਕਪੂਰਥਲਾ ਵਿਖੇ ਕੀਤੀ ਗਈ। ਮੀਟਿੰਗ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਤੇ ਉਹਨਾਂ ਦੇ ਨਾਲ ਸੂਬਾ ਸਰਪ੍ਰਸਤ ਜੇ.ਐੱਸ.ਸੰਧੂ, ਸੂਬਾ ਚੇਅਰਮੈਨ ਰਾਕੇਸ਼ ਖੰਨਾ, ਸੂਬਾ ਕੋਆਰਡੀਨੇਟਰ ਪ੍ਰਿਤਪਾਲ ਸਿੰਘ, ਕਨੂੰਨੀ ਸਲਾਹਕਾਰ ਐਡਵੋਕੇਟ ਚੰਦਰ ਸ਼ੇਖਰ ਸ਼ਰਮਾ, ਉਪ ਚੇਅਰਮੈਨ ਹਰਪ੍ਰੀਤ ਸਿੰਘ ਸ਼ਾਮਲ ਹੋਏ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਜੋਗਿੰਦਰ ਸਿੰਘ ਜਾਤੀਕੇ ਚੇਅਰਮੈਨ, ਸੁਖਵਿੰਦਰ ਸਿੰਘ ਸੋਹੀ ਜਨਰਲ ਸਕੱਤਰ, ਪਰਮਜੀਤ ਸੰਨੀ, ਹਰਪ੍ਰੀਤ ਮੱਟੂ ਸਮੇਤ ਸਮੂਹ ਮੈਂਬਰਾਂ ਨੇ ਆਖਿਆ ਤੇ ਉਹਨਾਂ ਨੂੰ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਦੀ ਅਗੂਵਾਈ ਹੇਠ ਡੀਸੀ ਕਪੂਰਥਲਾ ਵਿਸ਼ੇਸ਼ ਸਾਰੰਗਲ, ਐਸ.ਐਸ.ਪੀ. ਰਾਜਬਚਨ ਸਿੰਘ ਸੰਧੂ, ਐਸ.ਪੀ.ਡੀ. ਜਸਵੀਰ ਸਿੰਘ, ਐਸ.ਪੀ. ਜਗਜੀਤ ਸਿੰਘ ਸਰੋਆ, ਏ.ਡੀ.ਸੀ. ਆਦਤਿਆ ਉੱਪਲ ਨੂੰ ਗੁਲਦਸਤਾ ਤੇ ਸਮੂਹ ਜ਼ਿਲ੍ਹਾ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਤੇ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਦੇ ਨਾਮ ਤੇ ਮੋਬਾਈਲ ਫੋਨ ਨੰਬਰਾਂ ਵਾਲੀ ਲਿਸਟ ਵੀ ਦਿੱਤੀ ਗਈ। ਡੀ.ਸੀ. ਕਪੂਰਥਲਾ, ਐਸ.ਐਸ.ਪੀ. ਕਪੂਰਥਲਾ ਨੇ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਪੱਤਰਕਾਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਪੱਤਰਕਾਰਾਂ ਦਾ ਬਣਦਾ ਹੱਕ ਦਿਤਾ ਜਾਵੇਗਾ। ਪੱਤਰਕਾਰ ਸਾਥੀਆਂ ਦੇ ਕੁਝ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਗਏ। ਐਸ ਐਸ ਪੀ ਕਪੂਰਥਲਾ ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਪ੍ਰੈੱਸ ਤੇ ਪੁਲਿਸ ਦਾ ਨੋਹ ਮਾਸ ਦਾ ਰਿਸ਼ਤਾ ਹੁੰਦਾ ਹੈ। ਇਸ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ, ਜ਼ਿਲ੍ਹਾ ਪ੍ਰਧਾਨ ਕਪੂਰਥਲਾ ਪ੍ਰੀਤ ਸੰਗੋਜਲਾ ਸਮੇਤ ਸਮੂਹ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਪੱਤਰਕਾਰਾਂ ਨੂੰ ਜੋ ਵੀ ਸਮੱਸਿਆਵਾਂ ਹੋਣਗੀਆਂ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।

Advertisements

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਪ੍ਰੀਤ ਸੰਗੋਜਲਾ, ਫਗਵਾੜਾ ਯੂਨਿਟ ਤੋਂ ਡਾ ਰਮਨ ਸ਼ਰਮਾ, ਪ੍ਰਧਾਨ ਯੂਨਿਟ ਸੁਲਤਾਨਪੁਰ ਲੋਧੀ ਲਖਵੀਰ ਸਿੰਘ ਲੱਖੀ ਆਦਿ ਨੇ ਜਿੱਥੇ ਸੰਬੋਧਨ ਕੀਤਾ। ਉੱਥੇ ਹੀ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਥੇਬੰਦੀ ਨੂੰ ਵਧਾਉਣ ਲਈ ਜਿਨ੍ਹਾਂ ਚਿਰ ਅਸੀਂ ਇੱਕ ਜਗ੍ਹਾ ਇਕੱਠੇ ਨਹੀਂ ਹੁੰਦੇ, ਓਨਾ ਚਿਰ ਅਸੀਂ ਆਪਣੇ ਬਣਦੇ ਹੱਕ ਕਦੇ ਵੀ ਨਹੀਂ ਲੈ ਸਕਦੇ। ਉਹਨਾਂ ਕਿਹਾ ਕਿ ਅਸੀਂ ਜਿੱਥੇ ਪਿੱਛਲੇ ਸਮੇਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਤੋਂ ਆਪਣੇ ਹੱਕ ਲੈਣ ਲਈ ਸੰਘਰਸ਼ ਲੜੇ ਹਨ ਉੱਥੇ ਹੀ ਹੁਣ ਅਸੀਂ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਜਲਦ ਮਿਲਕੇ ਪੱਤਰਕਾਰਾਂ ਦੀਆਂ ਕੁਝ ਵਿਸ਼ੇਸ਼ ਮੰਗਾਂ ਜਿਨ੍ਹਾਂ ਵਿੱਚ ਪੱਤਰਕਾਰਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ, ਪੱਤਰਕਾਰਾਂ ਨੂੰ ਰੇਲ ਅਤੇ ਬੱਸ ਦਾ ਫ੍ਰੀ ਸਫ਼ਰ ਕਰਨ ਦੀ ਸਹੂਲਤ, ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪੰਜ ਮਰਲੇ ਦਾ ਮਕਾਨ ਬਣਾਕੇ ਦੇਣਾ, ਸੂਬੇ ਵਿੱਚ ਸਾਰੇ ਪੱਤਰਕਾਰਾਂ ਨੂੰ ਟੋਲ ਪਲਾਜਿਆਂ ਦੇ ਟੈਕਸ ਤੋਂ ਛੋਟ ਦਿਵਾਉਣਾ, ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਪ੍ਰੀਤ ਸੰਗੋਜਲਾ ਨੇ ਕਿਹਾ ਕਿ ਸਰਕਾਰਾਂ ਵਿੱਚ ਪੰਜ ਕਲਾਸਾਂ ਪੜ੍ਹੇ ਨੇਤਾਗਣ ਸਰਕਾਰੀ ਕੋਟੇ ਵਿੱਚੋਂ ਜਿਵੇੱ ਵੀਵੀਆਈਪੀ ਸਹੂਲਤਾਂ ਪ੍ਰਾਪਤ ਕਰ ਰਹੇ ਹਨ ਉਸੇ ਤਰਜ਼ ਤੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਵੀ.ਵੀ.ਆਈ.ਪੀ. ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਸਟੇਜ ਦਾ ਸੰਚਾਲਨ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੋਹੀ ਨੇ ਬਾਖੂਬੀ ਨਿਭਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਲੋਚਨ ਸਿੰਘ ਚਾਹਲ , ਚਰਨਜੀਤ ਸਿੰਘ ਢਿੱਲੋਂ, ਸੁਰਿੰਦਰ ਸੱਭਰਵਾਲ ,ਹਰਪ੍ਰੀਤ ਮੱਟੂ ,ਅਵਤਾਰ ਗਿੱਲ ,ਬਰਿੰਦਰ ਚਾਨਾ, ਲਖਬੀਰ ਸਿੰਘ ਲੱਖੀ , ਡਾ ਰਮਨ ਕੁਮਾਰ ਸ਼ਰਮਾ, ਡਾ ਪਰਮਿੰਦਰ ਸਿੰਘ, ਜੀ ਗੁਲਜ਼ਾਰ ,ਰਾਮ ਸਿੰਘ ਭੱਟੀ, ਅਰਸ਼ਦੀਪ, ਲਵਪ੍ਰੀਤ ਮੋਮੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰ ਸ਼ਾਮਿਲ ਸੀ।

LEAVE A REPLY

Please enter your comment!
Please enter your name here