ਦਿਨ ਦਿਹਾੜੇ ਐਕਟਿਵਾ ਸਵਾਰ ਲੁਟੇਰਾ ਮਹਿਲਾ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ- ਲਵਪ੍ਰੀਤ ਸਿੰਘ ਖੁਸ਼ੀਪੁਰ। ਗੁਰਦਾਸਪੁਰ ਬੱਸ ਸਟੈਂਡ ਦੇ ਨਜ਼ਦੀਕ ਇੱਕ ਐਕਟਿਵਾ ਸਵਾਰ ਲੁਟੇਰੇ ਵਲੋਂ ਐਕਟਿਵਾ ਸਵਾਰ ਮਹਿਲਾ ਕੋਲੋਂ ਸੋਨੇ ਦੀ ਚੈਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਅੱਜ ਕਰੀਬ 3 ਵਜੇ ਇੱਕ ਔਰਤ ਆਪਣੇ ਬੱਚੇ ਅਤੇ ਮਾਂ ਨਾਲ ਬੱਚੇ ਦੀ ਦਵਾਈ ਲੈਣ ਵਾਸਤੇ ਬਾਜਾਰ ਆਏ ਹੋਵੇ ਸਨ। ਪਰ ਜਦੋਂ ਉਹ ਬੱਸ ਸਟੈਂਡ ਤੋਂ ਆਪਣੇ ਘਰ 43 ਦੀ ਕੋਠੀ ਵਾਲ ਆਉਣ ਲੱਗੇ ਤਾਂ ਪਿੱਛੋਂ ਆਏ ਇੱਕ ਲੁਟੇਰੇ ਨੇ ਜਿਸ ਨੇ ਕਾਲੀ ਕੈਪ, ਕਾਲੀ ਕਮੀਜ ਪਾਈ ਹੋਈ ਸੀ ਨੇ ਉਸਦੇ ਗਲੇ ਵਿੱਚ ਪਾਈ ਹੋਈ ਸੋਨੇ ਦੀ 1 ਤੋਲੇ ਦੀ ਚੈਨ ਲੈ ਕੇ ਰਫੂ ਚੱਕਰ ਹੋ ਗਿਆ।

Advertisements

ਪੀੜਤ ਔਰਤ ਨੇ ਅਤੇ ਇੱਕ ਦੋ ਸ਼ਹਿਰ ਵਾਸੀਆਂ ਨੇ ਡੀਸੀ ਕੋਠੀ ਤੱਕ ਲੁਟੇਰੇ ਦਾ ਪਿੱਛੇ ਕੀਤਾ ਪਰ ਉਹ ਲੁਟੇਰੇ ਆਪਣੀ ਮੰਜ਼ਿਲ ਤੱਕ ਪਹੁੰਚ ਚੁੱਕਾ ਸੀ। ਜਦੋਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੂੰ ਲੁੱਟ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕੈਮਰੇ ਅੱਗੇ ਬੋਲਣ ਨੂੰ ਇੰਨਕਾਰ ਕਰ ਦਿੱਤਾ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪੀਸੀਆਰ ਅਧਿਕਾਰੀ ਜਿਸ ਦੀ ਉਸ ਰੋਡ ਤੇ ਡਿਊਟੀ ਸੀ। ਉਸ ਨੇ ਦੱਸਿਆ ਕਿ ਉਹ ਨੈਰੂ ਪਾਰਕ ਧਰਨੇ ਤੇ ਸੀ। ਜਿਸ ਕਾਰਨ ਉਹਨਾਂ ਨੂੰ ਪਹੁੰਚਣ ਵਿੱਚ ਦੇਰੀ ਹੋ ਗਈ।

LEAVE A REPLY

Please enter your comment!
Please enter your name here