ਮੁਹੱਲਾ ਨੀਲਕੰਠ ਵਿਖੇ ਨਗਰ-ਨਿਗਮ ਦੇ ਵਿਰੁੱਧ ਪਾਣੀ ਨਾ ਆਉਣ ਦੇ ਕਾਰਨ ਕੀਤਾ ਗਿਆ ਰੋਸ਼ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਵਾਰਡ ਨੰਬਰ 50 ਮੁਹੱਲਾ ਨੀਲਕੰਠ ਵਿਖੇ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਵਿੱਚ ਨਗਰ-ਨਿਗਮ ਦੇ ਵਿਰੁੱਧ ਪਾਣੀ ਨਾ ਆਉਣ ਦੇ ਕਾਰਨ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਕਰਮਵੀਰ ਬਾਲੀ ਨੇ ਕਿਹਾ ਕਿ ਕਈ ਦਿਨਾਂ ਤੋਂ ਪਾਣੀ ਦੀ ਸਪਲਾਈ ਠੀਕ ਨਾ ਆਉਣ ਦੇ ਕਾਰਨ ਲੋਕਾਂ ਨੂੰ ਪਾਣੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੇਹਨਤ ਕਰਨੀ ਪੈ ਰਹੀ ਹੈ।

Advertisements

ਕਈ ਵਾਰ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਪਰ ਕੋਈ ਧਿਆਨ ਨਹੀਂ ਦੇ ਰਿਹਾ ਜਿਸਦਾ ਖਾਮਿਆਜ਼ਾ ਜਨਤਾ ਭੁਗਤ ਰਹੀ ਹੈ ।ਇੱਥੇ ਲੋਕਾਂ ਨੇ ਖਾਲੀ ਬਾਲਟੀਆਂ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ। ਕਰਮਵੀਰ ਬਾਲੀ ਨੇ ਕਿਹਾ ਕਿ ਪਾਣੀ ਦੀ ਸਪਲਾਈ ਬਿਨਾਂ ਰੁਕਾਵਟ ਦੇ ਜਾਰੀ ਕੀਤੀ ਜਾਵੇ ਜੇ ਇਸ ਤਰ੍ਹਾਂ ਨਾ ਹੋਇਆ ਤਾਂ ਨਗਰ-ਨਿਗਮ ਦਾ ਘੇਰਾਓ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਦਾਰੀ ਨਗਰ-ਨਿਗਮ ਦੀ ਹੋਵੇਗੀ। ਇਸ ਮੌਕੇ ਤੇ ਬਲਵੀਰ ਕੌਰ, ਪ੍ਰਵੀਨ ਕੁਮਾਰੀ, ਨਰੇਸ਼ ਕੁਮਾਰੀ, ਸਵਿੱਤਰੀ ਦੇਵੀ, ਅਮਨ ਕੌਰ, ਪ੍ਰਕਾਸ਼ ਕੌਰ ਆਦਿ ਮੌਜੂਦ ਸਨ। 

LEAVE A REPLY

Please enter your comment!
Please enter your name here