ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਾਲਾਨਾ ਸਮਾਗਮ 2022 ਤਹਿਤ ਕਰਵਾਏ ਗਏ ਬੱਚਿਆਂ ਦੇ ਕੁਇਜ਼ ਮੁਕਾਬਲੇ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਿਰੋਜ਼ਪੁਰ ਛਾਉਣੀ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ। ਇਸ ਵਾਰ ਸੁਸਾਇਟੀ ਵੱਲੋਂ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਜੀਵਨ ਨੂੰ ਸਮਰਪਿਤ ਕੁਇਜ਼ ਮੁਕਾਬਲੇ ਖਾਲਸਾ ਗੁਰੂਦੁਆਰਾ ਫ਼ਿਰੋਜ਼ਪੁਰ ਛਾਉਣੀ ਵਿਖੇ ਕਰਵਾਏ ਗਏ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਸੁਖਮਨੀ ਸਾਹਿਬ ਸੁਸਾਇਟੀ ਵੱਲੋਂ ਕੋਵਿਡ ਤੋਂ ਪਹਿਲਾਂ ਹਰ ਸਾਲ ਬੱਚਿਆਂ ਦੇ ਧਾਰਮਿਕ ਮੁਕਾਬਲਿਆਂ ਵਿੱਚ ਜਪੁਜੀ ਸਾਹਿਬ ਕੰਠ, ਕਵਿਤਾ ਉਚਾਰਣ, ਭਾਸ਼ਣ, ਸ਼ਬਦ ਕੀਰਤਨ ਅਤੇ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਜਾਂਦੇ ਸਨ, ਪਰੰਤੂ ਇਸ ਵਾਰ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਸੁਸਾਇਟੀ ਵੱਲੋਂ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਦਾ ਭਰਵਾਂ ਹੁੰਗਾਰਾ ਮਿਲਿਆ ਹੈ।

Advertisements

ਸੁਸਾਇਟੀ ਦੇ ਜਨਰਲ ਸਕੱਤਰ ਹਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ 30 ਟੀਮਾਂ ਨੇ ਭਾਗ ਲਿਆ ਅਤੇ ਹਰੇਕ ਭਾਗ ਲੈਣ ਵਾਲੀ ਟੀਮ ਨੂੰ ਭਾਗ ਲੈਣ ਦਾ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦਿੱਤਾ ਗਿਆ। ਇਸ ਤੋਂ ਇਲਾਵਾ ਟੀਮਾਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ। ਮੁਕਾਬਲਿਆਂ ਸਬੰਧੀ ਦੱਸਦਿਆਂ ਤਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾਂ 4 ਹਾਲ ਕਮਰਿਆਂ ਵਿੱਚ 8-8 ਟੀਮਾਂ ਦੇ ਮੁਕਾਬਲੇ ਕਰਵਾਏ ਗਏ ਅਤੇ ਫ਼ਿਰੋ ਹਰੇਕ ਹਾਲ ਵਿੱਚੋਂ ਪਹਿਲੇ 2 ਸਥਾਨਾਂ ਤੇ ਰਹੀਆਂ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ ਕਰਵਾਇਆ ਗਿਆ। ਫਾਈਨਲ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਦੀ ਟੀਮ ਰਹੀ, ਜਿਸ ਵਿੱਚ ਜਸ਼ਨਪ੍ਰੀਤ ਕੌਰ, ਹਰਲੀਨ ਕੌਰ ਅਤੇ ਜਸ ਕੀਰਤ ਸਿੰਘ ਨੇ ਭਾਗ ਲਿਆ। ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਅਕਾਲ ਅਕੈਡਮੀ ਭੜਾਣਾ ਦੀ ਰਹੀ ਜਿਸ ਵਿੱਚ ਪ੍ਰਭਦੀਪ ਕੌਰ, ਸੁਖਮਨਪ੍ਰੀਤ ਕੌਰ ਖਾਲਸਾ ਅਤੇ ਸਿਮਰਨਪ੍ਰੀਤ ਸਿੰਘ ਸਨ। ਤੀਜੇ ਸਥਾਨ ਤੇ ਗੁਰੂ ਨਾਨਕ ਪਬਲਿਕ ਸਕੂਲ ਸ਼ਕੂਰ ਦੀ ਟੀਮ ਰਹੀ, ਜਿਸ ਵਿੱਚ ਏਕਮਪ੍ਰੀਤ ਕੌਰ, ਹਰਮਨਪ੍ਰੀਤ ਸਿੰਘ ਅਤੇ ਸੰਦੀਪ ਕੌਰ ਨੇ ਭਾਗ ਲਿਆ। 

ਇਨ੍ਹਾਂ ਮੁਕਾਬਲਿਆਂ ਵਿੱਚ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਜਿਨ੍ਹਾਂ ਵਿੱਚ ਸੰਪੂਰਨ ਸਿੰਘ, ਜਸਵੰਤ ਸਿੰਘ, ਕਸ਼ਮੀਰ ਸਿੰਘ, ਜਗਜੀਤ ਸਿੰਘ ਭੰਵਰ, ਬਲਵੰਤ ਸਿੰਘ, ਖਜਾਨ ਸਿੰਘ, ਸੁੱਖਵਿੰਦਰ ਸਿੰਘ,ਗੁਰਦੇਵ ਸਿੰਘ ਨੇ ਹਿੱਸਾ ਲਿਆ ਅਤੇ ਜੱਜ ਦੀ ਭੂਮਿਕਾ ਗੁਰਸਾਹਿਬ ਸਿੰਘ, ਮੇਹਰ ਸਿੰਘ, ਇੰਦਰਜੀਤ ਸਿੰਘ, ਰਣਜੀਤ ਸਿੰਘ ਖਾਲਸਾ, ਬੇਅੰਤ ਸਿੰਘ, ਸ੍ਰ: ਸੁਖਦੇਵ ਸਿੰਘ, ਸ਼ਮਸ਼ੇਰ ਸਿੰਘ, ਸੁਰਿੰਦਰ ਸਿੰਘ, ਸਰਬਜੀਤ ਸਿੰਘ, ਤਲਵਿੰਦਰ ਸਿੰਘ ਖਾਲਸਾ, ਸਰਬਜੀਤ ਸਿੰਘ ਭਾਵੜਾ ਨੇ ਬਾਖੂਬੀ ਨਿਭਾਈ। ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਕੂਲਾਂ ਵਿੱਚ ਗੁਰੂਕੁਲ ਮਾਡਲ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਸ਼ਹਾਲ ਸਿੰਘ ਵਾਲਾ ਫਿਰੋਜ਼ਪੁਰ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਬਜੀਦਪੁਰ, ਗੁਰੂ ਨਾਨਕ ਪਬਲਿਕ ਸੀ.ਸੈਕੰ. ਸਕੂਲ ਸ਼ਕੂਰ, ਸ.ਭਾਗ ਸਿੰਘ ਮੈਮੋਰੀਅਲ ਪਬਲਿਕ ਸੀ.ਸੈਕੰ. ਸਕੂਲ ਘੱਲਖੁਰਦ, ਮਾਤਾ ਗੁਜਰੀ ਪਬਲਿਕ ਸੀ.ਸੈਕੰ. ਸਕੂਲ ਭੜਾਨਾ, ਅਕਾਲ ਅਕੈਡਮੀ ਭੜਾਣਾ, ਸਰਕਾਰੀ ਸੀ.ਸੈਕੰ.ਸਕੂਲ ਖਾਈ ਫੇਮੇ ਕੀ, ਕੈਂਟੋਨਮੈਂਟ ਬੋਰਡ ਸੀ.ਸੈਕੰ.ਸਕੂਲ ਫ਼ਿਰੋਜ਼ਪੁਰ ਛਾਉਣੀ, ਸਰਕਾਰੀ ਸੀ.ਸੈਕੰ.ਸਕੂਲ ਮੱਲਾਂਵਾਲਾ ਖਾਸ, ਬਾਬਾ ਵਧਾਵਾ ਸਿੰਘ ਜੀ ਵਿਦਿਆ ਕੇਂਦਰ ਭਾਵੜਾ ਆਜ਼ਮ ਸ਼ਾਹ, ਸਰਕਾਰੀ ਹਾਈ ਸਕੂਲ ਵਾੜਾ ਭਾਈ ਕਾ, ਬੀ.ਐਨ.ਐਸ. ਮੈਮੋਰੀਅਲ ਹਾਈ ਸਕੂਲ ਖਾਈ ਫੇਮੇ ਕੀ, ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖਾਲਸਾ ਸਕੂਲ ਫਤਿਹਗੜ੍ਹ ਸਭਰਾਂ, ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀ.ਸੈਕੰ. ਸਕੂਲ ਫੱਤੇ ਵਾਲਾ, ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ, ਐਸ.ਬੀ.ਐਸ. ਮੈਮੋਰੀਅਲ ਪਬਲਿਕ ਸਕੂਲ ਵਾਹਕਾ ਮੋੜ, ਸਰਕਾਰੀ ਸੀ.ਸੈਕੰ. ਸਕੂਲ ਲੜਕੇ ਤਲਵੰਡੀ ਭਾਈ, ਡੀ.ਏ.ਵੀ. ਗਰਲਜ਼ ਸਕੂਲ ਫ਼ਿਰੋਜ਼ਪੁਰ ਛਾਉਣੀ, ਸਰਕਾਰੀ ਹਾਈ ਸਕੂਲ ਭੂਰੇ ਖੁਰਦ, ਸੈਂਟ ਸੋਲਜਰ ਪਬਲਿਕ ਸੀ. ਸੈਕੰ. ਸਕੂਲ ਝੋਕ ਨੋਧ ਸਿੰਘ, ਅਕਾਲ ਅਕੈਡਮੀ ਨਵਾਂ ਕਿਲ੍ਹਾ, ਗੁਰੂ ਰਾਮਦਾਸ ਪਬਲਿਕ ਸਕੂਲ ਸ਼ਾਹਦੀਨ ਵਾਲ਼ਾ,  ਸਰਕਾਰੀ ਕੰਨਿਆ ਸੀ.ਸੈਕੰ.ਸਕੂਲ ਫ਼ਿਰੋਜ਼ਪੁਰ ਸ਼ਹਿਰ, ਮੈਰੀਟੋਰੀਅਸ ਸਕੂਲ, ਫ਼ਿਰੋਜ਼ਪੁਰ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ, ਮਾਨਵਤਾ ਪਬਲਿਕ ਸੀ.ਸੈਕੰ.ਸਕੂਲ ਫ਼ਿਰੋਜ਼ਪੁਰ ਸ਼ਹਿਰ ਅਤੇ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਸ਼ਾਮਲ ਸਨ।

LEAVE A REPLY

Please enter your comment!
Please enter your name here