ਫੌਜ ਵਿੱਚ ਭਰਤੀ ਹੋਣ ਵਾਲੇ ਯੁਵਕਾਂ ਦੀ ਫਿਜ਼ੀਕਲ ਟੈਸਟ/ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਸ਼ੁਰੂ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸੀਪਾਈਟ ਕੈਂਪਹਕੂਮਤ ਸਿੰਘ ਵਾਲਾ (ਫਿਰੋਜ਼ਪੁਰ ) ਵਿੱਚ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਸਾਲ  2022-23 ਦੌਰਾਨ ਆਉਣ ਵਾਲੀਆਂ ਸੰਭਾਵਿਤ ਫੌਜ ਦੀਆਂ ਭਰਤੀਆਂ ਰੈਲੀਆਂ ਲਈ ਫਿਜ਼ੀਕਲ ਟੈਸਟ ਅਤੇ ਲਿਖਤੀ ਪੇਪਰ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ।  ਇਹ ਜਾਣਕਾਰੀ ਦਿੰਦਿਆਂ ਹਕੂਮਤ ਸਿੰਘ ਵਾਲਾ ਕੈਂਪ ਦੇ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਜਿਲ੍ਹਾ ਫਿਰੋਜ਼ਪੁਰ ਦੇ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਫਿਜ਼ੀਕਲ ਟ੍ਰੇਨਿੰਗ/ਲਿਖਤੀ ਪੇਪਰ ਦੀ ਤਿਆਰੀ ਬਿਲਕੁੱਲ ਮੁਫ਼ਤ ਕਰਵਾਈ ਜਾਵੇਗੀ ।

Advertisements

 ਕੈਂਪ ਵਿੱਚ ਮੁਫ਼ਤ ਖਾਣਾ ਅਤੇ ਮੁਫ਼ਤ ਰਹਾਇਸ਼ ਦਾ ਪ੍ਰਬੰਧ ਹੈ।  ਕੈਂਪ ਵਿੱਚ ਟ੍ਰੇਨਿੰਗ ਲੈਣ ਲਈ ਸਕਰੀਨਿੰਗ ਸੋਮਵਾਰ ਤੋਂ ਸੁੱਕਰਵਾਰ ਤੱਕ ਰੋਜ਼ਾਨਾ ਸਵੇਰੇ ਵਜੇ ਤੋਂ 11 ਵਜੇ ਤੱਕ ਕੀਤੀ ਜਾਵੇਗੀ । ਕੈਂਪ ਵਿੱਚ ਸਕਰੀਨਿੰਗ ਸਮੇਂ ਰਹਾਇਸ਼ ਦੇ ਸਰਟੀਫਿਕੇਟ, ਜਾਤੀ ਦੇ ਸਰਟੀਫਿਕੇਟਦਸਵੀਂ ਅਤੇ ਬਾਰਵੀਂ ਪਾਸ ਅਸਲ ਸਰਟੀਫਿਕੇਟ, 2 ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡਬੈਂਕ ਦੇ ਖਾਤੇ ਦੀ ਫੋਟੋ ਸਟੇਟ ਕਾਪੀ ਨਾਲ ਲੈ ਕੇ ਆਉ ਜੀ । ਵਧੇਰੇ ਜਾਣਕਾਰੀ ਲਈ 94638-31615, 83601-63527  ਅਤੇ 94639-03533 ਨੰਬਰਾਂ ਤੇ ਸਪੰਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here