ਸਾਬਕਾ ਮੁੱਖ ਅਧਿਆਪਿਕ ਅਫੀਮ ਅਤੇ ਪਿਸਤੌਲ ਲੈ ਕੇ ਪੁਹੰਚਿਆਂ ਸਕੂਲ, ਅਧਿਆਪਕਾਂ ਨਾਲ ਕੀਤੀ ਬਦਸਲੂਕੀ

ਗੁਰਦਾਸਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਬਟਾਲਾ ਦੇ ਨੇੜੇ ਪਿੰਡ ਹਰਦੋ ਝੰਡੇ ਵਿੱਚ ਇੱਕ ਸਰਕਾਰੀ ਹਾਈ ਸਕੂਲ ਦਾ ਮੁੱਖ ਅਧਿਆਪਕ 2 ਸਾਲ ਪਹਿਲਾ ਹੀ ਰਿਟਾਇਰਮੈਂਟ ਲੈ ਲਈ ਸੀ, ਕਿਉਕਿ ਸਕੂਲ ਵਲੋਂ ਉਸਦੀ ਵੱਖ-ਵੱਖ ਕੇਸਾਂ ਨੂੰ ਲੈ ਕੇ ਤਫਤੀਸ਼ ਚੱਲ ਰਹੀ ਸੀ। ਜਿਸ ਵਿੱਚ 1 ਸਾਲ ਬਾਅਦ ਕੋਰਟ ਸਟੇ ਦੇ ਦਿੰਦੀ ਹੈ, ਪਿੰਡ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਸਾਬਕਾ ਮੁੱਖ ਅਧਿਆਪਕ ਵਲੋਂ ਲਗਾਤਾਰ 3-4 ਦਿਨ ਤੋਂ ਸਕੂਲ ਪਿਸਤੌਲ ਲੈ ਕੇ ਆਉਂਦਾ ਹੈ ਅਤੇ ਸਕੂਲ ਦੇ ਸਟਾਫ ਨੂੰ ਧਮਕਾਉਂਦਾ ਹੈ, ਪਹਿਲਾ ਇਸਨੇ 2 ਸਾਲ ਪਹਿਲੇ ਹੀ ਰਿਟਾਇਰਮੈਂਟ ਲੈ ਲਈ ਅਤੇ ਫਿਰ ਮਾਨਯੋਗ ਕੋਰਟ ਵਿੱਚੋ ਸਟੇ ਲੈਕੇ ਆ ਗਿਆ

Advertisements

ਉਹਨਾਂ ਕਿਹਾ ਕਿ ਮੌਕੇ ਤੇ ਸਕੂਲ ਅਧਿਆਪਕ ਕੋਲੋਂ ਇੱਕ ਪਿਸਤੌਲ 16 ਜ਼ਿੰਦਾ ਕਾਰਤੂਸ ਅਤੇ ਅਫੀਮ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਅਗਲੀ ਜਾਂਚ-ਪੜਤਾਂਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਾਬਕਾ ਮੁੱਖ ਅਧਿਆਪਕ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਉਸ ਉਪਰ ਲਗਾਏ ਜਾ ਰਹੇ ਆਰੋਪ ਸਾਰੇ ਝੂਠੇ ਹਨ ਅਤੇ ਉਹ ਆਪਣੀ ਰੱਖਿਆ ਲਈ ਲਾਇਸੈਂਸੀ ਪਿਸਤੌਲ ਰੱਖਦਾ ਹੈ।

LEAVE A REPLY

Please enter your comment!
Please enter your name here