ਸਰਕਾਰੀ ਨਸ਼ਾ ਮੁਕਤੀ ਤੇ ਰੀਹੈਬਲੀਟੇਸ਼ਨ ਸੈਂਟਰ ਤੇ ਓਓਏਟੀ ਕਲੀਨਿਕ ਵਿਖੇ ਮਨਾਇਆ ਗਿਆ ਵਲਡ ਨੋ ਤੰਬਾਕੂ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਾ.ਹਰਬੰਸ ਕੌਰ ਮਾਨਯੋਗ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਂਬਰ ਸਕੱਤਰ ਜਿਲ੍ਹਾਂ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੇ ਡਾ.ਗੁਰਵਿੰਦਰ ਸਿੰਘ ਮੈਡੀਕਲ ਅਫ਼ਸਰ ਦੀ ਯੋਗ ਅਗਵਾਈ ਹੇਠ ਮੈਨੇਜਰ ਨਿਸ਼ਾ ਰਾਣੀ,ਕਾਂਊਸਲਰ ਰਜਨੀ ਦੇਵੀ, ਬਿਕਰਮਜੀਤ ਸਿੰਘ ਮੇਲ ਸਟਾਫ ਨਰਸ ਦੀ ਹਾਜ਼ਰੀ ਵਿੱਚ  ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਵਲਡ ਨੋ ਤੰਬਾਕੂ ਦਿਵਸ ਮਨਾਇਆ ਗਿਆ,

Advertisements

ਜਿਸ ਵਿੱਚ ਕੇਂਦਰ ਵਿੱਚ ਦਾਖਲ ਮਰੀਜਾਂ ਦੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ‘ਤੇ ਡਾ. ਗੁਰਵਿੰਦਰ ਸਿੰਘ ਮੈਡੀਕਲ ਅਫ਼ਸਰ ਨੇ ਕਿਹਾ ਕਿ  ਤੰਬਾਕੂ ਜਾਨਲੇਵਾ ਹੈ ਇਸ ਤੋ ਪਰਹੇਜ਼ ਕਰੋ ਇਸ ਸਬੰਧੀ ਭਾਰਤ ਸਰਕਾਰ ਵਲੋਂ ਤੰਬਾਕੂ ਨਸ਼ਾਖੋਰੀ ਤੇ ਕੋਟਪਾ ਐਕਟ ਵੀ ਬਣਾਇਆ ਗਿਆ, ਤੰਬਾਕੂ ਕੰਟਰੋਲ ਲਈ ਹਰ ਜਿਲ੍ਹਾ ਪੱਧਰ ‘ਤੇ ਜਿਲ੍ਹਾ ਤੰਬਾਕੂ ਕੰਟਰੋਲ ਸੈੱਲ ਵੀ ਸਥਾਪਿਤ ਕੀਤੇ ਗਏ ਇਸ ਮੌਕੇ ‘ਤੇ ਬ੍ਰਹਮ ਕੁਮਾਰੀ ਦੇ ਮੁਖੀ ਤੇ ਹੋਰ ਮੈਂਬਰਾਂ, ਕੌਂਸਲਰ ਚੰਦਨ ਸੋਨੀ ਵੀ ਹਾਜ਼ਰ  ਸਨ ਇਸ ਦਿਨ ਕਾਂਊਸਲਰ ਰਜਨੀ ਦੇਵੀ ਅਤੇ ਸੁਖਵਿੰਦਰ ਸਿੰਘ ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਆਮ ਜਨਤਾ ਨੂੰ ਨੂੰ ਵੀ ਜਾਗਰੁਕ ਕੀਤਾ ਗਿਆ

LEAVE A REPLY

Please enter your comment!
Please enter your name here