ਯੂਪੀਐਸਸੀ ਪ੍ਰੀਖਿਆ ਵਿੱਚ ਸ਼ਰੁਤੀ ਨੇ ਪਹਿਲਾਂ, ਅੰਕਿਤਾਂ ਨੇ ਦੂਜਾ ਅਤੇ ਗਾਮਿਨੀ ਨੇ ਤੀਜਾ ਸਥਾਨ ਕੀਤਾ ਹਾਸਿਲ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਯੂਪੀਐਸਸੀ ਪਿ੍ਰਖਿਆਂ ਵਿੱਚ 3 ਲੜ੍ਹਕੀਆਂ ਨੇ ਆਪਣੀ ਜਗਾਂ ਬਣਾ ਕੇ ਪੂਰੇ ਭਾਰਤ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਪਹਿਲੇ ਸਥਾਨ ਤੇ ਰਹਿਣ ਵਾਲੀ ਹੋਣਹਾਰ ਲੜਕੀ ਉਤਰ ਪ੍ਰਦੇਸ਼ ਦੇ ਬਿਜਨੋਰ ਦੀ ਰਹਿਣ ਵਾਲੀ ਸ਼ਰੁਤੀ ਸ਼ਰਮਾਂ ਹੈ ਜਿਸਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਦੂਜੇ ਸਥਾਨ ਤੇ ਕੋਲਕਾਤਾ ਦੀ ਅੰਕਿਤਾਂ ਅਗਰਵਾਲ ਹੈ। ਤੀਸਰੇ ਸਥਾਨ ਤੇ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਗਾਮਿਨੀ ਸਿੰਗਲਾਂ ਹੈ, ਜਿਸਨੇ ਦੇਸ਼ ਭਰ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।

Advertisements

ਗਾਮਿਨੀ ਸਿੰਗਲਾ ਦੇ ਪਿਤਾ ਡਾ: ਅਲੋਕ ਸਿੰਗਲਾ ਅਤੇ ਮਾਤਾ ਡਾ: ਨੀਰਜ ਸਿੰਗਲਾ ਸ਼੍ਰੀ ਨੈਣਾ ਦੇਵੀ ਸਬ-ਡਵੀਜ਼ਨ ਦੇ ਟੋਭਾ ਅਤੇ ਤਰਸੂਹਾ ਪ੍ਰਾਇਮਰੀ ਹੈਲਥ ਸੈਂਟਰਾਂ ਵਿਖੇ ਤਾਇਨਾਤ ਹਨ। ਇਸਤੋਂ ਇਲਾਵਾ 25 ਹੋਰ ਵਿਦਿਆਰਥੀ ਨੇ ਵੀ ਯੂਪੀਐਸਸੀ ਦੀ ਸਿਵਲ ਪਿ੍ਰਖਿਆਂ ਵਿੱਚ ਪਾਸ ਕੀਤੀ ਹੈ। ਜਿਹਨਾਂ ਵਿੱਚੋਂ 15 ਲੜ੍ਹਕੇ ਤੇ 10 ਲੜ੍ਹਕੀਆਂ ਹਨ। ਇਸਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਜਸਪਿੰਦਰ ਸਿੰਘ ਭੁੱਲਰ ਨੇ 33ਵਾਂ ਰੈਂਕ ਹਾਸਲ ਕੀਤਾ ਹੈ। ਇਸ ਕਾਮਯਾਬੀ ਨਾਲ ਜਸਪਿੰਦਰ ਨੇ ਆਪਣੇ ਮਾਪਿਆਂ ਅਤੇ ਪੰਜਾਬ ਯੂਨੀਵਰਸਿਟੀ ਦਾ ਨਾਂ ਵੀ ਰੌਸ਼ਨ ਕੀਤਾ ਹੈ। ਭੁੱਲਰ ਨੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼, ਪੰਜਾਬ ਯੂਨੀਵਰਸਿਟੀ ਤੋਂ 2019 ਵਿੱਚ ਆਪਣੀ BA-LLB ਦੀ ਡਿਗਰੀ ਪੂਰੀ ਕੀਤੀ। ਪੁੱਤਰ ਦੀ ਕਾਮਯਾਬੀ ‘ਤੇ ਪਰਿਵਾਰ ਅਤੇ ਪੂਰੇ ਪਿੰਡ ‘ਚ ਖੁਸ਼ੀ ਦੀ ਲਹਿਰ ਦੌੜ ਗਈ।

LEAVE A REPLY

Please enter your comment!
Please enter your name here