ਪੰਚਕੂਲਾ ਦੀ ਫਰਨੀਚਰ ਫੈਕਟਰੀ ਵਿੱਚ ਅਚਾਨਕ ਅੱਗ ਲੱਗਣ ਕਾਰਣ ਦੋ ਔਰਤਾਂ ਸਮੇਤ 3 ਦੀ ਲੋਕਾਂ ਮੌਤ

ਹਰਿਆਣਾ ( ਦ ਸਟੈਲਰ ਨਿਊਜ਼), ਰਿਪੋਰਟ:ਜੋਤੀ ਗੰਗੜ੍ਹ। ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਪਲਾਟ ਨੰਬਰ-286 ਸਥਿਤ ਫਰਨੀਚਰ ਦੀ ਵੈਸਟਵੁੱਡ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦਕਿ ਇਕ ਮੁਲਾਜ਼ਮ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਮ੍ਰਿਤਕਾਂ ਦੀ ਪਛਾਣ ਸੋਨਾਲੀ, ਅਵਧੇਸ਼ ਅਤੇ ਮਮਤਾ ਵਜੋਂ ਹੋਈ ਹੈ। ਘਟਨਾ ਦੇ ਸਮੇਂ ਫੈਕਟਰੀ ਵਿੱਚ 12 ਲੋਕ ਕੰਮ ਕਰ ਰਹੇ ਸਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

Advertisements

ਫੈਕਟਰੀ ਮਾਲਕ ਦਿਨੇਸ਼ ਕੱਕੜ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਦੋਵੇਂ ਮੰਜ਼ਿਲਾਂ ਵਿੱਚ ਰੱਖਿਆ ਕਰੀਬ 30 ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਅੱਗ ਵਿੱਚ ਫੈਕਟਰੀ ਵਿੱਚ ਕੰਮ ਕਰ ਰਹੇ 21 ਸਾਲਾ ਅਵਧੇਸ਼ ਕੁਮਾਰ, 39 ਸਾਲਾ ਮਮਤਾ ਅਤੇ 30 ਸਾਲਾ ਸੋਨਾਲੀ ਦੇਵੀ ਦੀ ਝੁਲਸਣ ਅਤੇ ਦਮ ਘੁੱਟਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਫੈਕਟਰੀ ਮਾਲਕ ਦਿਨੇਸ਼ ਕੱਕੜ ਵਾਸੀ ਪੰਚਕੂਲਾ ਦੀ ਹੈ। ਘਟਨਾ ਦੇ ਸਮੇਂ ਉਹ ਫੈਕਟਰੀ ‘ਚ ਨਹੀਂ ਸੀ। ਮੰਗਲਵਾਰ ਦੁਪਹਿਰ 1.30 ਵਜੇ ਵੈਸਟਵੁੱਡ ਫੈਕਟਰੀ ‘ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਦੂਜੀ ਮੰਜ਼ਿਲ ਤੋਂ ਸ਼ੁਰੂ ਹੋਈ ਅਤੇ ਦੇਖਦੇ ਹੀ ਦੇਖਦੇ ਪਹਿਲੀ ਮੰਜ਼ਿਲ ਤੱਕ ਪਹੁੰਚ ਗਈ।

LEAVE A REPLY

Please enter your comment!
Please enter your name here