ਭਾਜਪਾ ’ਚ ਜਾਣ ਵਾਲੇ ਆਗੂਆਂ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਂਦਾ:ਸਿੱਕੀ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਮਾਝੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਖਡੂਰ ਸਾਹਿਬ ਹਲਕੇ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਭਾਜਪਾ ਵਿਚ ਗਏ ਕਾਂਗਰਸੀ ਆਗੂਆਂ ’ਤੇ ਤੰਜ ਕੱਸਦਿਆਂ ਕਿਹਾ ਕਿ ਉਹ ਇਹ ਨਾ ਸਮਝਣ ਕਿ ਕਾਂਗਰਸ ਪਾਰਟੀ ਨੂੰ ਹੀ ਉਹ ਨਾਲ ਲੈ ਗਏ ਹਨ। ਬਲਕਿ ਕਾਂਗਰਸ ਦੀ ਅਸਲ ਅਤੇ ਮਜਬੂਤ ਜੜ੍ਹ ਇਸਦੇ ਵਰਕਰ ਹਨ। ਜਿਨ੍ਹਾਂ ਨੂੰ ਨਾਲ ਲੈ ਕੇ ਪਾਰਟੀ ਨੂੰ ਪੂਰੀ ਤਰ੍ਹਾਂ ਜਿਥੇ ਮਜਬੂਤ ਰੱਖਿਆ ਜਾਵੇਗਾ। ਉਥੇ ਹੀ ਤਰਨਤਾਰਨ ਜ਼ਿਲ੍ਹੇ ਵਿਚ ਵੀ ਕਾਂਗਰਸ ਦਾ ਝੰਡਾ ਪਹਿਲਾਂ ਦੀ ਤਰ੍ਹਾਂ ਹੀ ਬੁਲੰਦ ਰੱਖਾਂਗੇ।

Advertisements

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਕਾਂਗਰਸ ਦੇਸ਼ ਦੀ ਉਹ ਪਾਰਟੀ ਹੈ, ਜਿਸ ਨੇ ਅਜਾਦੀ ਤੋਂ ਪਹਿਲਾਂ ਭਾਰਤ ਨੂੰ ਅਜਾਦ ਕਰਵਾਉਣ ਲਈ ਲੜਾਈ ਲੜੀ ਅਤੇ ਫਿਰ ਲੰਮਾਂ ਸਮਾਂ ਦੇਸ਼ ਦੀ ਸੱਤਾ ਚਲਾ ਕੇ ਭਾਰਤ ਨੂੰ ਆਪਣੇ ਪੈਰਾਂ ਸਿਰ ਖੜ੍ਹਾ ਕੀਤਾ। ਦੇਸ਼ ਦੀ ਪ੍ਰਭੂਸੱਤਾ ਨੂੰ ਮਜਬੂਤ ਰੱਖਣ ਵਾਸਤੇ ਕਾਂਗਰਸ ਦੀਆਂ ਸਰਕਾਰਾਂ ਦਾ ਅਹਿਮ ਰੋਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਰਹਿ ਕੇ ਲੰਮਾਂ ਸਮਾਂ ਸੰਵਿਧਾਨਿਕ ਅਹੁਦਿਆਂ ਦਾ ਆਨੰਦ ਮਾਨਣ ਵਾਲੇ ਆਗੂ ਸੱਤਾ ਤੋਂ ਬਾਹਰ ਦੇ ਦੋ ਮਹੀਨੇ ਨਹੀਂ ਕੱਟ ਸਕੇ। ਕੇਵਲ ਸ਼ੌਹਰਤ ਬਰਕਾਰ ਰੱਖਣ ਲਈ ਪਾਰਟੀ ਨੂੰ ਬਦਲੀ ਜਾ ਰਹੇ ਹਨ। ਉਨ੍ਹਾਂ ਨੇ ਕਿ ਹਾ ਕਿ ਜੋ ਸਨਮਾਨ ਕਾਂਗਰਸ ਵਿਚ ਮਿਲਦਾ ਸੀ, ਉਹ ਕਿਸੇ ਹੋਰ ਪਾਰਟੀ ਵਿਚ ਮਿਲਣ ਵਾਲਾ ਨਹੀਂ ਹੈ। ਬਲਕਿ ਵਰਕਰਾਂ ਵਿਚ ਉਨ੍ਹਾਂ ਦੀ ਗਿਣਤੀ ਦਲ ਬਦਲੂਆਂ ਵਿਚ ਹੋਵੇਗੀ। ਸਿੱਕੀ ਨੇ ਕਿਹਾ ਕਿ ਉਹ ਕਾਂਗਰਸ ਦੇ ਸਿਪਾਹੀ ਹਨ ਅਤੇ ਕਾਂਗਰਸ ਨੂੰ ਮਜਬੂਤ ਰੱਖਣ ਲਈ ਉਹ ਹਰ ਵੇਲੇ ਯਤਨਸ਼ੀਲ ਰਹਿਣਗੇ। ਤਰਨਤਾਰਨ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਵਰਕਰ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਨਾਲ ਹੀ ਰਹਿਣਗੇ।

LEAVE A REPLY

Please enter your comment!
Please enter your name here