ਗੁਰੂਦੁਆਰਾ ਸਾਹਿਬ ਬਾਵਿਆਂ ਦੀ ਸਮੁੱਚੀ ਸੇਵਾ ਦੀ ਜੁੰਮੇਵਾਰੀ ਤਰਨਾ ਦਲ ਵੱਲੋਂ ਬਾਵਾ ਜੀ ਨੂੰ ਸੌਂਪੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਗੁਰੂਦੁਆਰਾ ਸਾਹਿਬ ਬਾਵਿਆਂ ਵਿਖੇ ਧਾਰਮਿਕ ਸ਼ਖਸੀਅਤਾਂ ਦੀ ਇੱਕ ਵਿਸ਼ਾਲ ਇਕੱਤਰਤਾ ਹੋਈ ਜਿਸ ਵਿੱਚ ਗੁ;ਸਾਹਿਬ ਬਾਵਿਆਂ ਦੀ ਚੱਲ ਰਹੀ ਸੇਵਾ ਦੀ ਜੁੰਮੇਵਾਰੀ ਮਨਜੀਤ ਬਹਾਦਰ ਬਾਵਾ ਜੀ ਨੂੰ ਸਨਮਾਨ ਸਹਿਤ ਕਰਦੇ ਰਹਿਣ ਲਈ ਸਮੂਹ ਸਿੰਘਾਂ ਦੇ ਜਥੇ ਸਹਿਤ ਹਾਜਰੀ ਭਰਕੇ ਮਨਜੀਤ ਬਹਾਦਰ ਬਾਵਾ ਜੀ ਨੂੰ ਸਿਰੋਪਾਓ ਦਿਤਾ ਗਿਆ। ਇਸ ਮੌਕੇ ਤਰਨਾ ਦਲ ਦੇ ਵੱਲੋਂ ਬਾਵਾ ਜੀ ਨੂੰ ਹੋਰ ਚੜਦੀ ਕਲਾ ਨਾਲ ਸੇਵਾ ਕਰਨ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਰੱਖਣ ਅਤੇ ਰਹਿਤ ਮਰਿਯਾਦਾ ਕਾਇਮ ਰੱਖਣ ਲਈ ਹੋਰ ਦ੍ਰਿੜਤਾ ਨਾਲ ਸੇਵਾ ਕਰਨ ਲਈ ਕਿਹਾ।

Advertisements

ਇਸ ਮੌਕੇ ਬੁੱਢਾ ਦਲ ਦੇ ਸੇਵਾਦਾਰ ਭਾਈ ਨਿਸ਼ਾਨ ਸਿੰਘ ਜੀ,ਸਿੱਖ ਜੀਵਨ ਜਾਚ ਪੰਜਾਬ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਐਮ ਏ, ਬਾਬਾ ਸੁਲੱਖਣ ਸਿੰਘ ਜੀ ਘੁੱਗਬੇਟ ਵਾਲੇ,ਬੀਬੀ ਭਾਨੀ ਜੀ ਸੇਵਾ ਸੁਸਾਇਟੀ ਦੇ ਮੁਖੀ ਬੀਬੀ ਦਵਿੰਦਰਪਾਲ ਕੌਰ ਬਾਵਾ ਜੀ,ਤਰਸੇਮ ਸਿੰਘ, ਕਰਨਦੀਪ ਸਿੰਘ, ਵੀਰ ਕਮਲਜੀਤ ਸਿੰਘ ਬਾਵਾ ,ਹੈੱਡ ਗ੍ਰੰਥੀ ਭਾਈ ਕਰਮਜੀਤ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here