ਮੁੱਖ ਮੰਤਰੀ ਦੇ ਐਲਾਨ ਨਾਲ ਕਪੂਰਥਲਾ ਤੋਂ ਵੀ ਨਵੀਂ ਦਿੱਲੀ ਹਵਾਈ ਅੱਡੇ ਤੱਕ ਰੋਜ਼ਾਨਾ ਜਾਵੇਗੀ ਸੁਪਰ ਲਗਜ਼ਰੀ ਬੱਸ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ:ਗੌਰਵ ਮੜੀਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਐਲਾਨ ਨਾਲ ਪੀਆਰਟੀਸੀ ਕਪੂਰਥਲਾ ਤੋਂ ਵੀ 15 ਜੂਨ ਨੂੰ ਸੁਪਰ ਲਗਜ਼ਰੀ ਵੋਲਵੋ ਬੱਸ ਨਵੀਂ ਦਿੱਲੀ ਹਵਾਈ ਅੱਡੇ ਤੱਕ ਜਾਣ ਲਈ ਰਵਾਨਾ ਹੋਵੇਗੀ । ਇਹ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ. ਕਪੂਰਥਲਾ ਡਿਪੂ ਦੇ ਮੈਨੇਜਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਸ ਬੱਸ ਦਾ ਕਿਰਾਇਆ ਲਗਭਗ 1200 ਤੋਂ 1300ਰੁਪਏ ਹੋਵੇਗਾ ਤੇ ਇਸ ਦੀ ਬੁਕਿੰਗ ਆਨਲਾਈਨ ਹੋਵੇਗੀ। ਕਪੂਰਥਲਾ ਬੱਸ ਅੱਡੇ ਤੋਂ 15 ਜੂਨ ਨੂੰ ਸਵੇਰੇ 10.45 ਵਜੇ ਬੱਸ ਰਵਾਨਾ ਹੋਵੇਗੀ ਜੋ ਕਿ ਨਵੀਂ ਦਿੱਲੀ ਹਵਾਈ ਅੱਡੇ ‘ਤੇ ਸਿੱਧੀ ਜਾਵੇਗੀ ।

Advertisements

ਉੱਨਾਂ ਦੱਸਿਆ ਕਿ ਪੀ.ਆਰ.ਟੀ.ਸੀ. (ਪੈਪਸੂ ਰੋਡ ਟਰਾਂਸਪੋਰ ਕਾਰਪੋਰੇਸ਼ਨ) ਦੀਆਂ ਇਨ੍ਹਾਂ ਬੱਸਾਂ ਦੀ ਬੁਕਿੰਗ ਪੈਪਸੂਆਨਲਾਈਨ ਡਾਟ ਕਾਮ ਵੈੱਬਸਾਈਟ ਤੋਂ ਬਹੁਤ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ, ਜਿੱਥੇ ਕਿ ਇਨ੍ਹਾਂ ਬੱਸਾਂ ਦੇ ਆਉਣ-ਜਾਣ ਦਾ ਸਮਾਂ ਸਾਰਣੀ ਵੀ ਉਪਲਬਧ ਹੋਵੇਗੀ। ਇਸ ਨਾਲ ਹਵਾਈ ਅੱਡੇ ਲਈ ਜਾਣ ਵਾਲੇ ਐਨ.ਆਰ.ਆਈਜ਼ ਤੇ ਕਪੂਰਥਲਾ ਜ਼ਿਲ੍ਹੇ ਦੇ ਨਿਵਾਸੀਆਂ ਸਮੇਤ ਹੋਰਨਾਂ ਜ਼ਿਲ੍ਹਿਆਂ ਦੇ ਯਾਤਰੀਆਂ ਨੂੰ ਵੱਡੀ ਰਾਹਤ ਪ੍ਰਦਾਨ ਹੋਈ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਵੱਡੀ ਗਿਣਤੀ ਪਰਵਾਸੀ ਭਾਰਤੀਆਂ ਲਈ ਵੀ ਇਹ ਸਹੂਲਤ ਇੱਕ ਵਰਦਾਨ ਸਾਬਤ ਹੋਵੇਗੀ, ਕਿਉਂਕਿ ਉਹ ਆਪਣੀ ਬੱਸ ਦੀ ਟਿਕਟ ਵਿਦੇਸ਼ ਬੈਠੇ ਹੀ ਬੁੱਕ ਕਰ ਸਕਣਗੇ।

LEAVE A REPLY

Please enter your comment!
Please enter your name here