ਸਵੈ-ਇੱਛਕ ਖੂਨ ਦਾਨ ਕਰਨ ਦੀ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੱਲ ਤੋਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਵਿਸ਼ਵ ਖੂਨਦਾਨੀ ਦਿਵਸ ਸੰਬਧੀ ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਨੇ  ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਂਵਾ ਤੇ ਜਾਗਰੂਕਤਾ ਪ੍ਰੋਗਰਾਮ ਦੇ ਨਾਲ ਨਾਲ ਲੋਕਾਂ ਵਿੱਚ ਸਵੈ-ਇੱਛਕ ਖੂਨ ਦਾਨ ਕਰਨ ਦੀ ਭਾਵਨਾ ਪੈਦਾ ਕਰਨ ਲਈ ਪਿੰਡ ਪੱਧਰ ਤੇ ਸੰਹੁ ਚੁੱਕ ਸਮਾਗਮ ਕਰਵਾਏ ਜਾਣਗੇ । ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਡਾ.ਪਵਨ ਕੁਮਾਰ ਨੇ ਦੱਸਿਆ ਕਿ ਇਸ ਬਾਰ ਇੱਕ ਮਹੀਨੇ ਦੀ ਜਾਗਰੂਕਤਾ ਮੁੰਹਿਮ “ਖੂਨਦਾਨ ਕਰਨਾ ਏਕਤਾ ਦਾ ਕੰਮ ਹੈ, ਕੋਸ਼ਿਸ਼ ਵਿੱਚ ਸ਼ਾਮਲ ਹੋਵੋ ਅਤੇ ਜਾਨਾਂ ਬਚਾਓ” ਥੀਮ ਤਹਿਤ  ਚਲਾਈ ਜਾ ਰਹੀ ਹੈ  ਜਿਸ ਅਨੁਸਾਰ ਬਲਾਕ ਪੀ.ਐਚ.ਸੀ, ਸੀ.ਐਚ.ਸੀ ਸਬ-ਡਵੀਜਨਲ ਹਸਪਤਾਲਾਂ ਅਤੇ ਜ਼ਿਲ੍ਹਾ ਹਸਪਤਾਲ ਵਿਖੇ ਬੱਲਡ ਗਰੱਪ ਟੈਸਟਿੰਗ ਮਹੱuਈਆ ਕਰਵਾਈ ਜਾਵੇਗੀ ਜਿੱਥੇ ਖੂਨ ਦਾਨ ਕਰਨ ਦੇ ਇੱਛਕ ਵਿਅਕਤੀ ਆਪਣਾ ਖੂਨਦਾਨ ਕਰ ਸਕਣਗੇ ।

Advertisements

ਸੱਰਖਿਅਤ ਖੂਨ ਲੋੜਵੰਦ ਵਿਅਕਤੀ ਤੱਕ ਬਿਨਾਂ ਭੂਗਤਾਨ ਪੁੰਹਚੇ ਅਤੇ ਸਵੈ-ਇੱਛਕ ਖੂਨ ਦਾਨ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਨਾਲ ਹੀ ਇਹ ਦਿਵਸ ਮਨਾਇਆ ਜਾ ਰਿਹਾ ਹੈ । ਜ਼ਿਲ੍ਹਾ ਹਸਪਤਾਲ ਦੇ ਬੱਲਡ ਟ੍ਰਾਂਸਫਿਊਜ਼ਨ ਅਫਸਰ ਡਾ. ਵੈਸ਼ਾਲੀ ਨੇ ਦੱਸਿਆ ਕਿ ਜੋ ਵਿਅਕਤੀ ਸਵੈ-ਇੱਛਕ ਖੂਨ ਦਾਨ ਕਰਨਾ  ਚਾਹੁੰਦੇ  ਹਨ ਉਹ ਆਪਣੇ ਆਪ ਨੂੰ e-raktkosh website ਤੇ ਜਾ ਕੇ ਰਜਿਸਟਰ ਕਰਕੇ ਜ਼ਰੂਤਤ ਮੁਤਾਬਿਕ ਖੂਨਦਾਨ ਕਰ ਸਕਦੇ ਹਨ।

LEAVE A REPLY

Please enter your comment!
Please enter your name here