ਸੋਨੂੰ ਸੂਦ ਨੇ ਮਾਊਟ ਐਵਰੇਸਟ ਤੇ ਤਿਰੰਗਾਂ ਲਹਿਰਾਉਣ ਵਾਲੀ 7 ਸਾਲਾਂ ਸਾਨਵੀ ਨੂੰ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਦਿੱਤੀ ਵਧਾਈ

ਚੰਡੀਗੜ੍ਹ: (ਦ ਸਟੈਲਰ ਨਿਊਜ਼), ਰਿਪੋਰਟ:ਜੋਤੀ ਗੰਗੜ੍ਹ। ਰੋਪੜ ਦੀ 7 ਸਾਲਾ ਲੜਕੀ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਤੇ ਪਹੁੰਚ ਕੇ ਇਤਿਹਾਸ ਵਿੱਚ ਆਪਣਾ ਨਾਂ ਸਿਰਜਿਆਂ ਹੈ। ਜਿਸਦੇ ਕਾਰਣ ਸਾਨਵੀ ਦੀ ਪ੍ਰਸਿੱਧੀ ਤੋਂ ਖੁਸ਼ ਹੋ ਕੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਉਸ ਨੂੰ ਵਧਾਈ ਦਿੰਦਿਆਂ ਇੰਸਟਾਗ੍ਰਾਮ ‘ਤੇ ਪੋਸਟ ਪਾਈ ਹੈ। ਜ਼ਿਕਰਯੋਗ ਹੈ ਕਿ ਰੋਪੜ ਦੀ ਰਹਿਣ ਵਾਲੀ ਸਾਨਵੀ ਸੂਦ ਭਾਰਤ ਦੀ ਪਹਿਲੀ ਸਭ ਤੋਂ ਛੋਟੀ ਉਮਰ ਦੀ ਪਹਿਲੀ ਲੜਕੀ ਹੈ, ਜਿਸਨੇ ਮਾਊਂਟ ਐਵਰੇਸਟ ਦੇ ਬੈਂਸ ਕੈਂਪ ’ਤੇ ਪੁੱਜ ਕੇ ਭਾਰਤ ਦਾ ਝੰਡਾ ਲਹਿਰਾਇਆ ਹੈ।

Advertisements

ਘੱਟ ਆਕਸੀਜਨ ਵਿੱਚ ਠੰਡੀਆਂ ਤੇ ਤੇਜ ਹਵਾਵਾਂ ਨੂੰ ਸਹਿੰਦੇ ਹੋਏ ਤੰਗ ਅਤੇ ਅੋਖੇ ਰਸਤਿਆਂ ਵਿੱਚੋਂ ਗੁਜ਼ਾਰਦੇ ਹੋਏ ਸਾਨਵੀ ਨੇ ਲਗਭਗ 65 ਕਿਲੋਮੀਟਰ ਦਾ ਇਹ ਟ੍ਰੈਕ 9 ਦਿਨਾਂ ਵਿੱਚ ਪਾਰ ਕਰਕੇ ਨਵਾਂ ਰਿਕਾਰਡ ਕਾਇਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸੋਨੂੰ ਸੂਦ ਨੇ ਕਿਹਾ ਕਿ ਜੋ ਸਾਨਵੀ ਨੇ ਕੀਤਾ ਹੈ ਉਹ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਜਿਸ ਕਿਸਮ ਦੀ ਇਹ ਨੰਨ੍ਹੀ ਬੱਚੀ ਹਿੰਮਤ ਰੱਖਦੀ ਹੈ, ਮੈਨੂੰ ਪੂਰਾ ਯਕੀਨ ਹੈ ਕਿ ਉਹ ਭਵਿੱਖ ਵਿੱਚ ਜੋ ਵੀ ਕਰਨਾ ਚੁਣੇਗੀ, ਉਸ ਵਿੱਚ ਫ਼ਤਿਹ ਪ੍ਰਾਪਤ ਕਰੇਗੀ।

LEAVE A REPLY

Please enter your comment!
Please enter your name here