ਅਗਨੀਪੱਥ ਯੋਜਨਾ: ਪਟਿਆਲਾ ਦੇ ਰੇਲਵੇ ਸਟੇਸ਼ਨ ਵਿਖੇ ਐੱਸਐੱਸਪੀ ਦੀਪਕ ਪਾਰਿਕ ਦੀ ਅਗਵਾਈ ਵਿਚ ਵਾਧੂ ਫੋਰਸ ਤਾਇਨਾਤ

ਨਾਭਾ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਕੁਮਾਰ। ਐੱਸ ਐੱਸ ਪੀ ਦੀਪਕ ਪਾਰਿਕ ਨੇ ਕਿਹਾ ਕਿਸੇ ਨੂੰ ਲੋਅ ਐਂਡ ਆਰਡਰ ਦੀ ਸਥਿਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਫ਼ੌਜ ਵਿੱਚ ਭਰਤੀ ਲਈ ਬਣਾਈ ਗਈ ਅਗਨੀਪੱਥ ਯੋਜਨਾ ਦਾ ਪੂਰੇ ਦੇਸ਼ ਭਰ ਵਿੱਚ ਨੌਜਵਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜੇਕਰ ਇਸ ਯੋਜਨਾ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਯੂ ਪੀ ਬਿਹਾਰ ਵਿੱਚ ਇਸ ਦਾ ਵਿਰੋਧ ਕਰਦੇ ਹੋਏ ਨੌਜਵਾਨਾਂ ਵੱਲੋਂ ਰੇਲਵੇ ਸਟੇਸ਼ਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨੂੰ ਅੱਗ ਦੇ ਭੇਟ ਕਰ ਦਿੱਤਾ ਗਿਆ ਸੀ। ਪੂਰੇ ਦੇਸ਼ ਭਰ ਵਿੱਚ ਹੋ ਰਿਹਾ ਅਗਨੀਪੱਥ ਦਾ ਵਿਰੋਧ ਹੁਣ ਪੰਜਾਬ ਵਿੱਚ ਵੀ ਦਸਤਕ ਦੇ ਚੁੱਕਿਆ ਹੈ।

Advertisements

ਅਗਨੀਪਥ ਇਸ ਯੋਜਨਾ ਦਾ ਜਿੱਥੇ ਵੱਲੋਂ ਰੇਲਵੇ ਸਟੇਸ਼ਨ ਦੀ ਭੰਨ ਤੋੜ ਕਰਕੇ ਆਪਣਾ ਗੁੱਸਾ ਕੇਂਦਰ ਸਰਕਾਰ ਦੇ ਖਿਲਾਫ ਜ਼ਾਹਿਰ ਕੀਤਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਵਿਖੇ ਹੋਈ ਪਰ ਲੈ ਕੇ ਹੁਣ ਪਟਿਆਲਾ ਪੁਲਸ ਵੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ। ਪਟਿਆਲਾ ਦੇ ਐੱਸ ਐੱਸ ਪੀ ਦੀਪਕ ਪਾਰਿਕ ਦੀ ਅਗਵਾਈ ਵਿੱਚ ਅੱਜ ਰੇਲਵੇ ਸਟੇਸ਼ਨ ਦੀ ਗੰਭੀਰਤਾ ਨਾਲ ਚੈਕਿੰਗ ਕੀਤੀ ਗਈ ਅਤੇ ਲਾਅ ਐੱਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਾਧੂ ਫੋਰਸ ਵੀ ਰੇਲਵੇ ਸਟੇਸ਼ਨ ਤੇ ਤਾਇਨਾਤ ਕੀਤੀ ਗਈ ਹੈ । ਜਿਸ ਵਿਚ ਜੀ ਆਰ ਪੀ ਐਫ ਏ ਆਰ ਪੀ ਐੱਫ ਤੋਂ ਇਲਾਵਾ ਪੰਜਾਬ ਪੁਲੀਸ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ।

LEAVE A REPLY

Please enter your comment!
Please enter your name here