
ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਆਏ ਦਿਨ ਭੁਲੱਥ ਸ਼ਹਿਰ ਵਿੱਚ ਡੇਂਗੂ ਮਰੀਜ਼ਾਂ ਦੇ ਕੇਸ ਸਾਹਮਣੇ ਆਉਣ ਦਰਮਿਆਨ ਸਬ ਡਵੀਜ਼ਨ ਭੁਲੱਥ ਦੇ ਹੈਲਥ ਇੰਸਪੈਕਟਰ ਦਿਲਬਾਗ਼ ਸਿੰਘ ਦਾ ਕਹਿਣਾ ਹੈ ਕਿ ਡੇਂਗੂ ਬੁਖਾਰ ਤੋਂ ਬਚਾਅ ਲਈ ਲੋਕ ਵੀ ਆਪਣੀ ਜ਼ਿੰਮੇਵਾਰੀ ਸਮਝਣ। ਓਹਨਾਂ ਦਸਿਆ ਕਿ ਡੇਂਗੂ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ। ਜੇਕਰ ਲੋਕ ਘਰਾਂ ਵਿੱਚ ਕੁਛ ਸਾਵਧਾਨੀਆ ਵਰਤਣ ਤਾਂ ਡੇਂਗੂ ਬੁਖਾਰ ਤੋਂ ਬਚਿੱਆ ਜਾ ਸਕਦਾ ਹੈ। ਓਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਦਸਿਆ ਕਿ ਹਰੇਕ ਸ਼ੁਕਰਵਾਰ ਨੂੰ ਡ੍ਰਾਈਡੇ ਮਨਾਓ। ਮਤਲਬ ਕਿ ਹਰ ਸ਼ੁਕਰਵਾਰ ਨੂੰ ਕੂਲਰਾਂ, ਗਮਲਿਆਂ, ਫਰਿੱਜਾਂ ਦੀਆ ਟਰੇਆਂ ਅਤੇ ਪਾਣੀ ਦੇ ਭਾਂਡਿਆਂ ਨੂੰ ਸਾਫ਼ ਕਰ ਕੇ ਸੁੱਕਾ ਰੱਖਿਆ ਜਾਵੇ। ਡੇਂਗੂ ਮੱਛਰ ਹਫ਼ਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ, ਇਸ ਲਈ ਇਕ ਜਗ੍ਹਾ ਤੇ ਸਾਨੂੰ ਜ਼ਿਆਦਾ ਦੇਰ ਸਾਫ਼ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ । ਓਹਨਾਂ ਦਸਿਆ ਕਿ ਸਿਵਲ ਸਰਜਨ ਕਪੂਰਥਲਾ ਡਾਕਟਰ ਗੁਰਿੰਦਰ ਬੀਰ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਿਸਟ੍ਰਿਕਟ ਐਪੀਡੀਮੋਲੋਜਿਸਟ ਡਾਕਟਰ ਨੰਦਿਕਾ ਖੁੱਲਰ, ਡਾਕਟਰ ਰਾਜੀਵ ਭਗਤ ਅਤੇ ਐੱਸ ਐਮ ਉ ਭੁਲੱਥ ਡਾਕਟਰ ਦੇਸ਼ਰਾਜ ਮੱਲ ਅਤੇ ਐਸਐਮਓ ਢਿੱਲਵਾਂ ਡਾਕਟਰ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਆਏ ਦਿਨ ਅਸੀਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰ ਰਹੇ ਹਾਂ ਅਤੇ ਜਿੰਨਾ ਘਰਾਂ ਯਾਂ ਇਲਾਕਿਆਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਉੱਥੇ ਜਾ ਕੇ ਡੇਂਗੂ ਦੇ ਕਾਰਨਾਂ ਦਾ ਪਤਾ ਲਗਾਇਆ ਗਿਆ ਹੈ।

ਉਨ੍ਹਾਂ ਦਸਿਆ ਕਿ ਪਿੱਛਲੇ ਦਿਨੀ ਭੁਲੱਥ ਵਿੱਚ ਕੁਝ ਘਰ ਚੈਕ ਕਿੱਤੇ ਗਏ ਸਨ ਤੇ ਕੁਛ ਘਰਾਂ ਵਿੱਚ ਜ਼ਿਆਦਾ ਦਿਨ ਤੋਂ ਇੱਕ ਜਗ੍ਹਾ ਤੇ ਰੁਕੇ ਹੋਏ ਸਾਫ਼ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਸੀ , ਜੋ ਮੌਕੇ ਤੇ ਹੀ ਵੇਸਟ ਕਰ ਦਿੱਤਾ ਗਿਆ ਸੀ।
ਡੇਂਗੂ ਦੇ ਲੱਛਣ
– ਤੇਜ ਬੁਖਾਰ
– ਸਿਰ ਦਰਦ
– ਮਾਸਪੇਸ਼ੀਆਂ ਵਿੱਚ ਦਰਦ
– ਚਮੜੀ ਤੇ ਦਾਣੇ
– ਅੱਖਾਂ ਦੇ ਪਿੱਛਲੇ ਹਿੱਸੇ ਵਿਚ ਦਰਦ
– ਮਸੂਰਡਿਆਂ ਤੇ ਨੱਕ ਵਿੱਚੋਂ ਖ਼ੂਨ ਆਉਣਾ
ਬਚਾਅ
— ਕੂਲਰਾਂ, ਗਮਲਿਆਂ ਨੂੰ ਹਫ਼ਤੇ ਵਿੱਚ ਜਰੂਰ ਸਾਫ਼ ਕਰੋ
— ਪੂਰੇ ਸ਼ਰੀਰ ਨੂੰ ਢੱਕਣ ਵਾਲ਼ੇ ਕਪੜੇ ਪਾਓ ਤਾਂ ਕਿ ਮੱਛਰ ਕਟ ਨਾ ਸਕੇ।
— ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਰੇਪੇਲੇਂਟ ਕ੍ਰੀਮ ਦੀ ਵਰਤੋਂ ਕਰੋ।
— ਟੁੱਟੇ ਬਰਤਨ , ਡਰਮਾਂ ਅਤੇ ਟਾਇਰਾਂ ਨੂੰ ਖੁੱਲ੍ਹੇਆਮ ਨਾ ਰੱਖੋ।
— ਪਾਣੀ ਯਾਂ ਤਰਲ ਪਦਾਰਥ ਜਿਆਦਾ ਪਿਓ।












