ਹੁਸ਼ਿਆਰਪੁਰ ਦੇ ਟੈਕਸੀ ਚਾਲਕ ਦੀ ਕਪੂਰਥਲਾ ਵਿੱਚ ਮਿਲੀ ਲਾਸ਼, ਜਾਂਚ ਸ਼ੁਰੂ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਕੁੱਝ ਅਣਪਛਾਤੇ ਵਿਅਕਤੀਆਂ ਨੇ ਬੀਤੇ ਦਿਨੀ ਹੁਸ਼ਿਆਰਪੁਰ ਤੋਂ ਸੁਲਤਾਨਪੁਰ ਲੋਧੀ ਦੇ ਲਈ ਟੈਕਸੀ ਕਿਰਾਏ ਤੇ ਲੈ ਕੇ ਗਏ ਵਿਅਕਤੀਆਂ ਨੇ ਟੈਕਸੀ ਚਾਲਕ ਦਾ ਕਤਲ ਕਰਕੇ ਉਸਨੂੰ ਨਜਦੀਕ ਪਿੰਡ ਅਹਿਮਪੁਰ ਵਿੱਚ ਸੁੱਟ ਦਿੱਤਾ । ਮਿਲੀ ਜਾਣਕਾਰੀ ਦੇ ਅਨੁਸਾਰ ਦੱਸਿਆਂ ਜਾ ਰਿਹਾ ਹੈ ਕਿ ਟੈਕਸੀ ਚਾਲਕ ਦੇ ਸਰੀਰ ਦੇ ਅੰਗਾਂ ਤੇ ਤੇਜ਼ਧਾਰ ਹਥਿਆਰ ਦੇ ਹਮਲੇ ਦੇ ਨਿਸ਼ਾਨ ਸਨ ਅਤੇ ਟੈਕਸੀ ਚਾਲਕ ਦੀ ਉਮਰ 40-45 ਦੱਸੀ ਜਾ ਰਹੀ ਹੈ।

Advertisements

ਟੈਕਸੀ ਚਾਲਕ ਦੀ ਪਹਿਚਾਣ ਬਖਸ਼ੀ ਰਾਮ ਪੁੱਤਰ ਭਗਤ ਰਾਮ ਵਾਸੀ ਨਲੋਈਆਂ, ਹੁਸ਼ਿਆਰਪੁਰ ਵਜੋਂ ਹੋਈ ਹੈ। ਜਿਸਦੀ ਕਾਰ ਅਣਪਛਾਤੇ ਵਿਅਕਤੀਆਂ ਵੱਲੋਂ 2500 ਰੁਪਏ ਵਿੱਚ ਸੁਲਤਾਨਪੁਰ ਜਾਣ ਦੇ ਲਈ ਕਿਰਾਏ ਤੇ ਲਈ ਗਈ ਸੀ। ਪਰ ਸੀਸੀਟੀਵੀ ਕੈਮਰੇ ਵਿੱਚ ਟੈਕਸੀ ਚਾਲਕ ਬੱਸ ਸਟੈਡ ਦੇ ਨੇੜੇ ਇੱਕ ਵਿਅਕਤੀ , ਮਹਿਲਾ ਤੇ ਬੱਚੇ ਦੇ ਨਾਲ ਕਾਰ ਵਿੱਚ ਬੈਠਦਾ ਨਜ਼ਰ ਆਇਆਂ ਸੀ। ਮਿ੍ਰਤਕ ਸਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here