ਸਤਸੰਗ ਵੀ ਇਨਸਾਨ ਦੇ ਬੇਰਾਗ ਜੀਵਨ ਨੂੰ ਰਾਗ ਨਾਲ ਭਰ ਦਿੰਦਾ ਹੈ:ਸਾਧਵੀ ਰਿਤੂ ਭਾਰਤੀ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬੀਤੇ ਦਿਨ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਸ਼ਾਖਾ ਕਪੂਰਥਲਾ ਵਿਖੇ ਹਫਤਾਵਾਰੀ ਸਤਿਸੰਗ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ੀਸ਼ਿਆ ਸਾਧਵੀ ਰਿਤੂ ਭਾਰਤੀ  ਨੇ ਸਤਿਸੰਗ ਦੀ ਮਹਿਮਾ ਕਰਦੇ ਹੋਏ ਕਿਹਾ ਕਿ ਕਲਪਨਾ ਕਰੋ ਕਿ ਜੇਕਰ ਕਿਸੇ ਨੂੰ ਚਮੜੇ ਦੀ ਬਦਬੂ ਵਿਚੋਂ ਕਢ ਕੇ ਚੰਦਨ ਦਾ ਲੇਪ ਲਗਾ ਦਿੱਤਾ ਜਾਵੇ, ਗਰਮੀ ਵਿਚ ਝੁਲਸ ਰਹੇ ਮੁਸਾਫਿਰ ਨੂੰ ਬੋਹੜ ਦੀ ਛਾਂ ਮਿਲ ਜਾਵੇ, ਜਨਮ ਤੋਂ ਅੰਨ੍ਹੇ ਨੂੰ ਹਥੇਲੀ ‘ਤੇ ਸੂਰਜ ਦਾ ਦਰਸ਼ਨ ਮਿਲ ਜਾਵੇ, ਉਸ ਨੂੰ ਕੀ ਮਹਿਸੂਸ ਹੋਵੇਗਾ? ਉਸ ਦੇ ਚਿਹਰੇ ‘ਤੇ ਸੰਤੁਸ਼ਟੀ ਸਾਫ਼ ਦਿਖਾਈ ਦੇਵੇਗੀ। ਇਸੇ ਤਰ੍ਹਾਂ ਸਤਿਸੰਗ ਦੀ ਮਹਿਮਾ ਹੈ। ਸਤਸੰਗ ਵੀ ਇਨਸਾਨ ਦੇ ਬੇਰਾਗ ਜੀਵਨ ਨੂੰ ਰਾਗ ਨਾਲ ਭਰ ਦਿੰਦਾ ਹੈ। ਉਸਦੇ ਜੀਵਨ ਵਿਚ ਸ਼ਾਂਤੀ ਭਰਦਾ ਹੈ।  ਇਸੇ ਲਈ ਭਗਵਾਨ ਸ਼ਿਵ ਆਪ ਵੀ ਹਰੀ ਕਥਾ ਦੇ ਪ੍ਰੇਮੀ ਹਨ।ਸ਼੍ਰੀਮਦ ਭਾਗਵਤ ਗੀਤਾ ਵਿਚ ਦੱਸਿਆ ਗਿਆ ਹੈ ਕਿ ਭਾਗਵਤ ਭਗਤਾਂ ਦੇ ਸੰਗ ਵਿਚ ਪਰਮਾਤਮਾ ਦੇ ਪਾਵਨ ਚਰਿੱਤਰ ਸੁਣਨ ਨੂੰ ਮਿਲਦਾ ਹੈ।ਇਸ ਦਾ ਬਾਰ-ਬਾਰ ਸੇਵਨ ਕਰਨ ਨਾਲ ਪਰਮਾਤਮਾ ਕੰਨਾਂ ਰਾਹੀਂ ਸਾਡੇ ਹਿਰਦੇ ਵਿਚ ਪ੍ਰਵੇਸ਼ ਕਰ ਜਾਂਦਾ ਹੈ ਅਤੇ ਸਾਡੀਆਂ ਸਾਰੀਆਂ ਸਰੀਰਕ ਅਤੇ ਮਾਨਸਿਕ ਮਲਾਂ ਨੂੰ ਨਸ਼ਟ ਕਰ ਦਿੰਦਾ ਹੈ।

Advertisements

 ਸੰਤਾਂ ਦੇ ਮਿਲਣ ਤੋਂ ਵੱਡਾ ਜੀਵਨ ਵਿੱਚ ਕੋਈ ਲਾਭ ਨਹੀਂ ਹੈ। ਸੰਤਾਂ ਦੀ ਸ਼ਰਨ ਲੈਣੀ ਲਾਜ਼ਮੀ ਹੈ। ਪਰ ਸਾਡੇ ਗ੍ਰੰਥ ਇਹ ਵੀ ਕਹਿੰਦੇ ਹਨ ਕਿ ਉਹੀ ਸਤਿਸੰਗ ਲਾਹੇਵੰਦ ਹੋ ਸਕਦਾ ਹੈ ਜਿੱਥੇ ਬੈਠ ਕੇ ਪ੍ਰਮਾਤਮਾ ਨੂੰ ਮਿਲਣ ਦਾ, ਉਸ ਦਾ ਅਨੁਭਵ ਪ੍ਰਾਪਤ ਕਰਨ ਦਾ ਰਸਤਾ ਲੱਭਿਆ ਜਾ ਸਕਦਾ ਹੈ ਅਤੇ ਇਹ ਮਾਰਗ ਕੇਵਲ ਉਹੀ ਮਹਾਂਪੁਰਖ ਹੀ ਹੋ ਸਕਦਾ ਹੈ ਜੋ ਸਮੇਂ ਦਾ ਸੰਪੂਰਨ ਤੱਤਵਰਤਾ ਹੋਵੇ, ਜੋ ਪ੍ਰਭੂ ਨੂੰ ਆਪ ਦੇਖਦਾ ਹੈ ਅਤੇ ਆਪਣੇ ਸ਼ਿਸ਼ ਨੂੰ ਵੀ ਉਸ ਦੇ ਦਰਸ਼ਨ ਕਰਵਾਉਣ ਦੀ ਸਮਰੱਥਾ ਰੱਖਦਾ ਹੈ। ਕੇਵਲ ਪਰਮਾਤਮਾ ਦੀ ਚਰਚਾ ਕਰਕੇ ਹੀ ਸੰਤੁਸ਼ਟ ਨ ਕਰੇ , ਸਗੋਂ ਸਾਡੀਆਂ ਵਿੱਛੜੀਆਂ ਹੋਈਆਂ ਰੂਹਾਂ ਪਰਮਾਤਮਾ ਨਾਲ ਮੁੜ ਮਿਲ ਜਾਂਦੀਆਂ ਹਨ। ਇਨ੍ਹਾਂ ਵਿਚਾਰਾਂ ਨਾਲ ਸਾਧਵੀ ਰਮਨ ਭਾਰਤੀ ਜੀ ਨੇ ਸੁਰੀਲੇ ਸ਼ਬਦ ਗਾਇਨ ਕਰਕੇ ਸਮਾਗਮ ਦੀ ਸਮਾਪਤੀ ਕੀਤੀ |

LEAVE A REPLY

Please enter your comment!
Please enter your name here