ਡਿਪਟੀ ਕਮਿਸ਼ਨਰ ਨੇ ਦਰੱਖਤਾਂ ਦੇ ਸੁੱਕੇ ਪੱਤਿਆਂ ਤੋਂ ਖਾਦ ਬਨਾਉਣ ਲਈ ਵੰਡੇ ਕੰਪੋਸਟਰ

ਪਟਿਆਲਾ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਮਿਉਨਿਟੀ ਹੈਲਥ ਸੈਂਟਰ, ਮਾਡਲ ਟਾਊਨ ਵਿਖੇ ਦਰੱਖਤਾਂ ਦੇ ਸੁੱਕੇ ਪੱਤਿਆਂ ਤੋਂ ਖਾਦ ਬਨਾਉਣ ਲਈ ਪਟਿਆਲਾ ਫਾਊਂਡੇਸ਼ਨ ਵੱਲੋਂ ਅਰੰਭੇ ਆਪਣੇ ਵਾਤਾਵਰਣ ਪੱਖੀ ਪ੍ਰਾਜੈਕਟ ‘ਪ੍ਰਿਥਵੀ’ ਤਹਿਤ ਬਣਾਏ ਕੰਪੋਸਟਰ ‘ਚ ਸੁੱਕੇ ਪੱਤੇ ਪਾ ਕੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਨਾਲ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ, ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ ਤੇ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਰਵੀ ਸਿੰਘ ਆਹਲੂਵਾਲੀਆ ਵੀ ਮੌਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਟਿਆਲਾ ਫਾਊਂਡੇਸ਼ਨ ਵੱਲੋਂ ਆਮ ਸ਼ਹਿਰੀਆਂ ਨੂੰ ਆਪਣੇ ਘਰਾਂ ‘ਚ ਲੱਗੇ ਦਰੱਖਤਾਂ ਤੇ ਬਗੀਚੀ ਦੇ ਸੁੱਕੇ ਪੱਤਿਆਂ ਨੂੰ ਕੂੜੇ ਦੇ ਢੇਰ ‘ਤੇ ਸੁੱਟਣ ਦੀ ਬਜਾਇ ਇਨ੍ਹਾਂ ਤੋਂ ਆਪਣੇ ਘਰਾਂ ‘ਚ ਹੀ ਖਾਦ ਬਣਾਉਣ ਲਈ ਜਾਗਰੂਕ ਕਰਨ ਵਾਲੀ ਮੁਹਿੰਮ ਦੀ ਸ਼ੁਰੂਆਤ ਕਰਵਾਉਂਦਿਆਂ ਅਜਿਹੇ ਕੰਪੋਸਟਰ (ਸੁੱਕੇ ਪੱਤੇ ਪਾਉਣ ਲਈ ਜੰਗਲੇ) ਵੀ ਵੰਡੇ।

Advertisements


ਸਾਕਸ਼ੀ ਸਾਹਨੀ ਨੇ ਪਟਿਆਲਾ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਆਪਣੇ ਘਰਾਂ ‘ਚ ਸੁੱਕਾ ਤੇ ਗਿੱਲਾ ਕੂੜਾ ਮੁਢਲੇ ਸਰੋਤ ਤੋਂ ਹੀ ਵੱਖੋ-ਵੱਖ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਸਭ ਦੇ ਸਾਂਝੇ ਯਤਨਾਂ ਦੇ ਨਾਲ ਹੀ ਅਸੀਂ ਆਪਣਾ ਆਲਾ-ਦੁਆਲਾ ਤੇ ਆਪਣਾ ਸ਼ਹਿਰ ਸਾਫ਼-ਸੁਥਰਾ ਰੱਖਣ ‘ਚ ਕਾਮਯਾਬ ਹੋ ਸਕਾਂਗੇ। ਰਵੀ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਅਜਿਹੇ ਮੋਬਾਇਲ ਡਰਾਈ ਲੀਫ਼ ਕੰਪੋਸਟਰ ਤਿਆਰ ਕਰਕੇ ਵੰਡਣ ਦਾ ਉਨ੍ਹਾਂ ਦਾ ਮਕਸਦ ਹੈ ਕਿ ਲੋਕ ਵਾਤਾਵਰਣ ਪ੍ਰਤੀ ਸੁਚੇਤ ਹੋਣ ਕਿਉਂਕਿ ਸਾਡੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਵੀ ਸਾਡੀ ਪ੍ਰਿਥਵੀ ਨੂੰ ਬਚਾਉਣ ‘ਚ ਜਰੂਰ ਸਹਾਈ ਹੋਣਗੀਆਂ। ਇਸ ਮੌਕੇ ਡਾ. ਨਿਧੀ ਸ਼ਰਮਾ, ਪਵਨ ਗੋਇਲ, ਹਰਪ੍ਰੀਤ ਸੰਧੂ, ਰਾਕੇਸ਼ ਗੋਇਲ, ਰਕੇਸ਼ ਬਧਵਾਰ, ਵਿਕਰਮ ਮਲਹੋਤਰਾ, ਜਤਿੰਦਰ ਭਾਰਦਵਾਜ, ਡਾ. ਗੁਰਉਪਦੇਸ਼ ਕੌਰ ਤੇ ਹੋਰ ਪਤਵੰਤੇ ਮੌਜੂਦ ਸਨ।

LEAVE A REPLY

Please enter your comment!
Please enter your name here