ਸਵਾਇਨ ਫਲੂ ਨੇ ਪੰਜਾਬ ਵਿੱਚ ਦਿੱਤੀ ਦਸਤਕ, 46 ਸਾਲਾਂ ਭਾਜਪਾ ਆਗੂ ਦੀ ਮੌਤ

ਲੁਧਿਆਣਾ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਦੇਸ਼ ਵਿੱਚ ਹਾਲੇ ਕੋਰੋਨਾ ਦਾ ਖਤਰਾ ਪੂਰੀ ਤਰਾਂ ਤੇ ਨਾਲ ਖਤਮ ਨਹੀਂ ਹੋਇਆਂ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਪੰਜਾਬ ਦੇ ਲੁਧਿਆਣਾ ਵਿੱਚ ਸਵਾਇਨ ਫਲੂ ਨੇ ਦਸਤਕ ਦੇ ਦਿੱਤੀ ਹੈ। ਲੁਧਿਆਣਾ ਦੇ ਹਸਪਤਾਲ ਵਿੱਚ ਸਵਾਇਨ ਫਲੂ ਵਾਇਰਸ ਨਾਲ 46 ਸਾਲਾ ਭਾਜਪਾ ਆਗੂ ਸੰਦੀਪ ਕਪੂਰ ਦੀ ਮੌਤ ਦੇ ਨਾਲ ਸਾਲ ਦੀ ਪਹਿਲੀ ਸਵਾਈਨ ਫਲੂ ਮੌਤ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਭਾਜਪਾ ਨੇਤਾ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।

Advertisements

ਸੰਦੀਪ ਕਪੂਰ ਪਿਛਲੇ 1 ਹਫ਼ਤੇ ਤੋਂ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਸਨ। 17 ਜੂਨ ਨੂੰ ਜਦੋਂ ਸੰਦੀਪ ਦੇ ਟੈਸਟ ਕੀਤੇ ਗਏ ਤਾਂ ਡਾਕਟਰਾਂ ਨੇ ਉਨ੍ਹਾਂ ਵਿੱਚ ਸਵਾਈਨ ਫਲੂ ਹੋਣ ਦੀ ਪੁਸ਼ਟੀ ਕੀਤੀ ਸੀ। ਉਹ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਰਾਤ ਕਰੀਬ 11 ਵਜੇ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਸਵਾਈਨ ਫਲੂ ਦੇ ਮਰੀਜ਼ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗਦੀ ਹੈ। ਇਹ ਸਭ ਤੋਂ ਵੱਡਾ ਲੱਛਣ ਹੈ। ਜੇਕਰ ਲੋਕਾਂ ਨੂੰ ਸਾਹ ਲੈਣ ‘ਚ ਤਕਲੀਫ ਹੁੰਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

LEAVE A REPLY

Please enter your comment!
Please enter your name here