ਅਮਰਨਾਥ ਜਾਣ ਵਾਲੇ ਵਾਹਨਾਂ ਨੂੰ ਮਿਲੇ ਟੋਲ ਟੈਕਸ ਤੋਂ ਛੋਟ: ਨਰੇਸ਼ ਪੰਡਿਤ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। 30 ਜੂਨ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ।ਉੱਥੇ ਹੀ ਇਸ ਯਾਤਰਾ ਦੌਰਾਨ ਆਉਣ ਵਾਲੇ ਸਾਰੇ ਯਾਤਰੀਆਂ ਦੀ ਸੁਰੱਖਿਆ ਦੇ ਬਿਹਤਰ ਪ੍ਰਬੰਧਾਂ ਦੀ ਮੰਗ ਨੂੰ ਲੈ ਕੇ ਵੀਰਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਸਮੂਹ ਅਧਿਕਾਰੀਆਂ ਅਤੇ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਬਜਰੰਗ ਦਲ ਦੇ ਜ਼ਿਲ੍ਹਾ ਦਫ਼ਤਰ ਮੰਦਰ ਸਨਾਤਨ ਧਰਮ ਸਭਾ ਵਿਖੇ ਬਜਰੰਗ ਦਲ ਦੇ ਜ਼ਿਲ੍ਹਾ ਇੰਚਾਰਜ ਰਾਜਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਦੀ ਅਗਵਾਈ ਹੇਠ ਕੀਤਾ ਗਿਆ।ਮੀਟਿੰਗ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੇ ਮੰਗ ਕੀਤੀ ਹੈ ਕਿ ਅਮਰਨਾਥ ਯਾਤਰਾ ਦੌਰਾਨ ਦੇਸ਼ ਭਰ ਤੋਂ ਜੋ ਯਾਤਰੀ ਜੰਮੂ ਪਹੁੰਚਣਗੇ,ਉਨ੍ਹਾਂ ਲਈ ਜੰਮੂ ਤੋਂ ਸ੍ਰੀਨਗਰ ਤੱਕ ਬਣੇ ਟੋਲ ਪਲਾਜ਼ਾ ਨੂੰ ਟੋਲ ਫਰੀ ਕੀਤਾ ਜਾਵੇ।

Advertisements

ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਦੇ ਵਿਭਾਗ ਮੁਖੀ ਨਰੇਸ਼ ਪੰਡਿਤ,ਜ਼ਿਲ੍ਹਾ ਪ੍ਰਧਾਨ ਨਰਾਇਣ ਦਾਸ,ਜ਼ਿਲ੍ਹਾ ਉਪ ਪ੍ਰਧਾਨ ਮੰਗਤ ਰਾਮ ਭੋਲਾ,ਬਜਰੰਗ ਦਲ ਦੇ ਜ਼ਿਲ੍ਹਾ ਇੰਚਾਰਜ ਚੰਦਰ ਮੋਹਨ ਭੋਲਾ ਨੇ ਕਿਹਾ ਕਿ ਸ਼੍ਰੀ ਅਮਰਨਾਥ ਯਾਤਰਾ ਲਈ ਜਾਣ ਵਾਲੇ ਸ਼ਿਵ ਭਗਤਾਂ ਲਈ ਲੰਗਰ ਅਤੇ ਹੋਰ ਸਮਾਨ ਲੈ ਕੇ ਜਾਣ ਵਾਲੇ ਵਾਹਨਾਂ ਤੋਂ ਟੋਲ ਪਲਾਜ਼ਿਆਂ ‘ਤੇ ਟੈਕਸ ਨਾ ਲਗਾਇਆ ਜਾਵੇ।ਉਪਰੋਕਤ ਆਗੂਆਂ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਭਗਵਾਨ ਭੋਲੇਨਾਥ ਦੀ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ।ਜਿਸ ਲਈ ਸੇਵਾਦਾਰ ਅਮਰਨਾਥ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਥਾਂ-ਥਾਂ ਤੋਂ ਲੰਗਰ ਸਮੱਗਰੀ ਲੈ ਕੇ ਪਹੁੰਚਦੇ ਹਨ ਤੇ ਇਹ ਲੰਗਰ ਹਰ ਵਰਗ ਦੇ ਲੋਕਾਂ ਲਈ ਹੁੰਦਾ ਹੈ।ਜਿਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ।

ਨਰੇਸ਼ ਪੰਡਿਤ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਅਤੇ ਪੰਜਾਬ ਨੂੰ ਬੇਨਤੀ ਕਰਦੇ ਹਾਂ ਜੋ ਵੀ ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਲੰਗਰ ਸਮੱਗਰੀ ਵਾਲਿਆਂ ਗੱਡੀਆਂ ਹਨ।ਉਨ੍ਹਾਂ ਤੋਂ ਟੋਲ ਦੀ ਸਲਿਪ ਨਾ ਵਸੂਲੀ ਜਾਵੇ ਜਾਂ ਜਿਨ੍ਹਾਂ ਕੋਲ ਰਜਿਸਟ੍ਰੇਸ਼ਨ ਸਲਿੱਪਾਂ ਹਨ,ਉਨ੍ਹਾਂ ਤੋਂ ਵੀ ਟੋਲ ਨਾ ਵਸੂਲੀ ਜਾਵੇ।ਕਿਉਂਕਿ ਇਹ ਲੋਕ ਅਮਰਨਾਥ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਲਈ ਮੁਫ਼ਤ ਭੋਜਨ ਦਾ ਪ੍ਰਬੰਧ ਕਰਨ ਲਈ ਜਾਂਦੇ ਹਨ।ਜਿਸ ਵਿੱਚ ਕਿਸੇ ਦਾ ਕੋਈ ਸਵਾਰਥ ਨਹੀਂ ਹੁੰਦਾ।ਇਸ ਮੌਕੇ ਵਿਜੇ ਗਰੋਵਰ,ਰੋਹਿਤ ਕੁਮਾਰ,ਅਜੈ ਸ਼ਰਮਾ,ਮੋਹਿਤ ਕੁਮਾਰ,ਵਿਜੇ ਕੁਮਾਰ,ਅਜੇ ਸ਼ਰਮਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here