ਦਰੋਪਦੀ ਮੁਰਮੂ ਦਾ ਬਚਪਨ ਤੋਂ ਲੈ ਕੇ ਰਾਜਨੀਤੀ ਤੱਕ ਦਾ ਸਫਰ, ਚੋਣ ਜਿੱਤਣ ਤੋਂ ਬਾਅਦ ਹੋਣਗੇ ਪਹਿਲੇ ਆਦਿਵਾਸੀ ਰਾਸ਼ਟਰਪਤੀ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਦਰੋਪਦੀ ਮੁਰਮੂ ਇੱਕ ਭਾਰਤੀ ਰਾਜਨੇਤਾ ਹੈ ਅਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦਾ ਰਾਸ਼ਟਰਪਤੀ ਦੀ ਚੋਣਾਂ ਵਿੱਚ ਨਾਂ ਦਰਜ ਕੀਤਾ ਹੈ। ਦੱਸ ਦਈਏ ਕਿ ਓੜੀਸ਼ਾਂ ਦੀ ਰਹਿਣ ਵਾਲੀ ਦਰੋਪਦੀ ਓੜੀਸ਼ਾਂ ਸਰਕਾਰ ਵਿੱਚ ਮੰਤਰੀ ਅਤੇ ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਰਹਿ ਚੁੱਕੀ ਹੈ। ਓੜੀਸ਼ਾਂ ਦੇ ਜ਼ਿਲੇ ਮਊਰਭੰਜ ਵਿੱਚ ਇੱਕ ਸਧਾਰਨ ਪਰਿਵਾਰ ਵਿੱਚ ਜੰਮੀ ਦਰੋਪਦੀ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾ ਇੱਕ ਕਲਰਕ ਅਤੇ ਸਿੱਖਿਆਂ ਦੇ ਰੂਪ ਵਿੱਚ ਕੰਮ ਕੀਤਾ। ਦਰੋਪਦੀ ਦਾ ਜਨਮ 20 ਜੂਨ 1958 ਨੂੰ ਹੋਇਆਂ, ਉਹਨਾਂ ਦੇ ਪਿਤਾ ਦਾ ਨਾਂ ਬਿਰੰਚੀ ਨਾਰਇਣ ਟੁਡੂ ਹੈ। ਦੱਸ ਦਈਏ ਕਿ ਦਰੋਪਦੀ ਨੇ ਸਾਲ 1997 ਵਿੱਚ ਰਾਜਨੀਤੀ ਦੀ ਦੁਨੀਆਂ ਵਿੱਚ ਪਹਿਲਾ ਕਦਮ ਰੱਖਿਆਂ ਸੀ ਅਤੇ ਜਿਸਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ੍ਹ ਕੇ ਨਹੀਂ ਦੇਖਿਆਂ।

Advertisements

ਦੋਰਪਦੀ ਦਾ ਨਿਜੀ ਜੀਵਨ ਦੁੱਖਾ ਅਤੇ ਪਰੇਸ਼ਾਨੀਆਂ ਨਾਲ ਭਰਿਆਂ ਰਿਹਾ ਪਰ ਫਿਰ ਵੀ ਉਹਨਾਂ ਨੇ ਕਦੀ ਹਿੰਮਤ ਨਹੀਂ ਹਾਰੀ। ਦੱਸ ਦੀਈਏ ਕਿ ਦੋਰਪਦੀ ਆਪਣੇ ਪਤੀ ਅਤੇ ਦੋ-ਦੋ ਨੌਜ਼ਵਾਨ ਪੁੱਤਰਾਂ ਨੂੰ ਖੋਹਣ ਤੋਂ ਬਾਅਦ ਵੀ ਸਮਾਜਸੇਵਾ ਵਿੱਚ ਲੱਗੇ ਰਹੇ ਅਤੇ ਉਸਦੀ ਇੱਕ ਬੇਟੀ ਹੈ ਜਿਸਦੇ ਨਾਲ ਉਹ ਆਪਣਾ ਜੀਵਨ ਗੁਜ਼ਾਰ ਰਹੇ ਹਨ। ਸਭ ਤੋਂ ਪਹਿਲਾ ਦਰੋਪਦੀ ਰਾਈਰਾਗਪੁਰ ਜਿਲੇ ਦੀ ਐਮਸੀ ਬਣੀ, ਫਿਰ ਇਸਤੋਂ ਬਾਅਦ ਭਾਜਪਾ ਦੀ ਅਨਸੂਚਿਤ ਜਨਜਾਤੀ ਮੋਰਚਾ ਦੀ ਸੂਬਾ ਪ੍ਰਧਾਨ ਬਣੀ। ਦੱਸ ਦਈਏ ਕਿ ਦਰੋਪਦੀ ਦੋ ਬਾਰ ਰਾਜ ਵਿਧਾਨਸਭਾ ਵਿੱਚ ਵਿਧਾਇਕ ਚੁਣੀ ਗਈ ਅਤੇ ਰਾਜ ਸਰਕਾਰ ਵਿੱਚ ਮੰਤਰੀ ਦੇ ਤੌਰ ਤੇ ਵੀ ਕੰਮ ਕੀਤਾ।

ਚੋਣਾਂ ਜਿੱਤਣ ਤੋਂ ਬਾਅਦ 64 ਸਾਲ ਦੀ ਦਰੋਪਦੀ ਭਾਰਤ ਦੀ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਆਦਿਵਾਸੀ ਮਹਿਲਾ ਹੋਵੇਗੀ। ਦਰੋਪਦੀ ਨੇ ਭਾਜਪਾ ਦੇ ਵਿੱਚ ਕਈ ਸਾਰੀਆਂ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ। ਉੜੀਸ਼ਾਂ ਦੀ ਵਿਧਾਨ ਸਭਾ ਨੇ 2007 ਵਿੱਚ ਉਹਨਾਂ ਨੂੰ ਵਿਧਾਇਕ ਦੇ ਲਈ ਨੀਲਕੰਠ ਪੁਰਸਕਾਰ ਲਈ ਸਨਮਾਨਿਤ ਕੀਤਾ । 2015 ਵਿੱਚ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਝਾਰਖੰਡ ਦੇ ਰਾਜਪਾਲ ਦੇ ਰੂਪ ਵਿੱਚ ਚੁਣਿਆਂ। ਦਰੋਪਦੀ ਇੱਕ ਮਹਿਲਾ ਰਾਜਨੇਤਾ ਹੋਣ ਤੋਂ ਬਾੱਅਦ ਵੀ ਜ਼ਿਆਦਾ ਸੰਪਤੀ ਦੀ ਮਾਲਕਿਨ ਨਹੀਂ ਹੈ। ਦਰੋਪਦੀ ਰਾਸ਼ਟਰਪਤੀ ਚੋਣ ਲਈ ਮੋਦੀ ਸਰਕਾਰ ਦੀ ਪਹਿਲੀ ਪਸੰਦ ਹੈ।

LEAVE A REPLY

Please enter your comment!
Please enter your name here