50 ਲੱਖ ਕੈਸ਼ ਐਵਾਰਡ ਸਕੈਂਡਲ ਵਿਚ 2 ਛੱਡੇ ਕੋਚਾਂ ਦੇ ਹੱਕ ਵਿੱਚ ਦਿੱਤੇ ਉਲੰਪਿਕ ਖਿਡਾਰੀਆਂ ਨੇ ਹਲਫੀਆ ਬਿਆਨ

ਜਲੰਧਰ (ਦ ਸਟੈਲਰ ਨਿਊਜ਼)। ਉੱਘੇ ਖੇਡ ਵਿਸਲ੍ਹ ਬਲੋਅਰ ਇਕ ਅਲ ਸਿੰਘ ਸੰਧੂ ਵੱਲੋਂ ਖੇਡ ਵਿਭਾਗ ਪੰਜਾਬ ਵਿੱਚ ਖੇਡ ਮਾਫੀਏ ਦੇ ਦਬਾਅ ਹੇਠ ਆਪਣੇ ਤਿੰਨ ਲਾਡਲੇ ਤੇ ਚਹੇਤੇ ਕੋਚਾਂ  ਨੂੰ ਗਲਤ ਤੱਥ ਦੇ ਅਧਾਰ ਪਰ ₹ 50.00 ਲੱਖ ਰੁਪਏ ਕੈਸ਼ ਐਵਾਰਡ ਦਿਵਾਉਣ ਦੇ ਵਿੱਤੀ ਸਕੈਂਡਲ ਬਾਰੇ ਵਜਾਈ ਸੀਟੀ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ ।

Advertisements

ਚਰਚਿਤ ਖੇਡ ਵਿਸਲ੍ਹ ਬਲੋਅਰ ਤੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਇਕਬਾਲ ਸਿੰਘ ਸੰਧੂ ਅਨੁਸਾਰ ਖੇਡ ਵਿਭਾਗ ਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਸੁਸਾਇਟੀ ਦੇ ਤਿੰਨ ਕੋਚਾਂ ਕ੍ਰਮਵਾਰ ਸ਼੍ਰੀ ਗੁਰਦੇਵ ਸਿੰਘ, ਅਵਤਾਰ ਸਿੰਘ ਪਿੰਕਾ ਅਤੇ ਯੁਧਵਿੰਦਰ ਸਿੰਘ ਜੋਨੀ ਨੂੰ  ₹ 50.00 ਲੱਖ ਰੁਪਏ ਦੇ ਕੈਸ਼ ਐਵਾਰਡ ਸਕੈਂਡਲ ਵਿਰੁੱਧ ਉਠਾਈ ਅਵਾਜ ਉਸ ਵੇਲੇ ਅਹਿਮ ਮੋੜ ਤੇ ਪੁੱਜ ਗਈ ਜਦੋਂ ਭਾਰਤੀ ਟੀਮ ਦੇ ਓਲੰਪਿਕ ਤਮਗਾ ਜੇਤੂ ਖਿਡਾਰੀਆਂ ਕ੍ਰਮਵਾਰ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਗੋਲਕੀਪਰ ਕ੍ਰਿਸ਼ਨ ਪਾਠਕ, ਹਰਮਨਪ੍ਰੀਤ ਸਿੰਘ , ਸਿਮਰਨਜੀਤ ਸਿੰਘ,  ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਵਰੁਣ ਕੁਮਾਰ ਅਤੇ ਅਕਾਸ਼ਦੀਪ ਸਿੰਘ ਆਪਣੇ ਆਪਣੇ ਹਲਫੀਆ ਬਿਆਨ ਦੇਕਰ ਪੜਤਾਲੀਆਂ ਅਫ਼ਸਰ ਨੂੰ ਕਿਹਾ ਹੈ ਕਿ ਕੋਚ (ਗੋਲਕੀਪਰ) ਰਾਜਿੰਦਰ ਸ਼ਰਮਾਂ ਅਤੇ ਫਿਜੀਕਲ ਫਿੱਟਨੈੱਸ ਕੋਚ ਜਸਪ੍ਰੀਤ ਸਿੰਘ ਉਹਨਾਂ ਦੇ ਕੋਚ ਰਿਹੈ ਹਨ ਅਤੇ ਉਹ ਸਰਕਾਰ ਵੱਲੋਂ ਦਿੱਤੇ ਕੈਸ਼ ਐਵਾਰਡ ਦੇ ਹੱਕਦਾਰ ਹਨ, ਜੋਂ ਇਹਨਾਂ ਨੂੰ ਦਿੱਤਾ ਜਾਵੇ ।

ਸੰਧੂ ਨੇ ਹਲਫੀਆ ਬਿਆਨ ਦੀਆਂ ਕਾਪੀਆਂ ਮੀਡੀਆ ਨੂੰ ਜਾਰੀ ਕਰਦੇ ਸਰਕਾਰ ਤੋਂ ਮੰਗ ਕੀਤੀ ਹੈ ਕਿ  ਭਾਰਤੀ ਟੀਮ ਦੇ ਓਲੰਪਿਕ ਤਮਗਾ ਜੇਤੂ ਖਿਡਾਰੀਆਂ ਦੇ ਦਿੱਤੇ ਹਲਫੀਆ ਬਿਆਨਾਤ ਤੋ ਲਗਾਏ ਦੋਸ਼ ਪੂਰਨ ਰੂਪ ਵਿਚ ਸਾਬਿਤ ਹੋ ਚੁੱਕੇ ਹਨ ਕਿ ਗਲਤ ਤੱਥਾਂ ਦੇ ਅਧਾਰ ਉਪਰ ਕਲੇਮ ਕੀਤੀ ਗਈ ਕੈਸ਼ ਐਵਾਰਡ ਦੀ ਸਾਰੀ 50.00 ਲੱਖ ਰੁਪਏ ਦੀ ਰਕਮ ਤਿੰਨੋ ਕੋਚਾਂ ਤੋਂ ਸਮੇਤ ਵਿਆਜ ਵਾਪਿਸ ਲੈਕੇ ਕੋਚ ਰਾਜਿੰਦਰ ਸ਼ਰਮਾਂ ਅਤੇ ਕੋਚ ਜਸਪ੍ਰੀਤ ਸਿੰਘ ਵਿਚ ਤਕਸੀਮ ਕੀਤੀ ਜਾਵੇ  ਅਤੇ ਰਕਮ ਵਾਪਿਸ ਨਾ ਕਰਨ ਦੀ ਸੂਰਤ ਵਿਚ ਇਹ ਸਰਕਾਰੀ ਬਕਾਇਆ ਬਤੌਰ ਭੋਂ ਮਾਲੀਆ ਬਕਾਇਆ ਵਸੂਲ ਕੀਤੀ ਜਾਵੇ ।

LEAVE A REPLY

Please enter your comment!
Please enter your name here