ਸਕਿੱਲ ਅਤੇ ਸਵੈ-ਰੋਜ਼ਗਾਰ ਸਬੰਧੀ ਕੈਂਪ 5 ਜੁਲਾਈ ਨੂੰ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਮਾਨਯੋਗ ਚੇਅਰਮੈਨ-ਕਮ- ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ ਆਈ.ਏ.ਐਸ  ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਫਿਰੋਜ਼ਪੁਰ  ਦੇ ਦਿਸ਼ਾ-ਨਿਰਦੇਸ਼ਾਂ ‘ਤੇ 05 ਜੁਲਾਈ 2022 (ਮੰਗਲਵਾਰ) ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸਕਿਲ ਅਤੇ ਸਵੈ-ਰੋਜ਼ਗਾਰ ਸਬੰਧੀ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਪਲੇਸਮੈਂਟ ਅਫ਼ਸਰ ਗੁਰਜੰਟ ਸਿੰਘ ਨੇ ਦਸਿਆ ਕਿ ਇਸ ਕੈਂਪ ਵਿੱਚ  ਲੜਕੇ ਅਤੇ ਲੜਕਿਆਂ ਲਈ ਮੁੱਫਤ ਸਿਖਲਾਈ  ਦੇ ਕੋਰਸਾਂ ਲਈ ਰਜਿਸਟਰੇਸ਼ਨ ਕੀਤੀ ਜਾਵੇਗੀ। ਲੜਕੀਆਂ ਲਈ 3 ਮਹੀਨੇ ਦਾ ਸੀ.ਐਨ.ਸੀ ਮਸ਼ੀਨ ਆਪਰੇਟਰ ਦਾ ਕੋਰਸ ਬਿਲਕੁਲ ਮੁੱਫਤ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਲੜਕਿਆਂ ਲਈ ਫੂਡ ਅਤੇ ਬੀਵਰੇਜ ਸਬੰਧੀ 3 ਮਹੀਨੇ ਦਾ ਸਕਿੱਲ ਕੋਰਸ ਚਲਾਇਆ ਜਾਣਾ ਹੈ। ਇਹ ਕੋਰਸ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬਿਲਕੁਲ ਮੁੱਫਤ ਚਲਾਇਆ ਜਾ ਰਿਹਾ ਹੈ। 

Advertisements

ਇਸ ਤੋਂ ਇਲਾਵਾ ਸਵੈ-ਰੋਜ਼ਗਾਰ ਚਲਾਉਣ ਦੇ ਚਾਹਵਾਨਾਂ ਲਈ ਪੰਜਾਬ ਸਟੇਟ ਅਰਬਨ ਲਿਵਲਿਹੁਡ ਮਿਸ਼ਨ ਤਹਿਤ 10-10 ਮੈਂਬਰਾ ਦਾ ਇੱਕ ਸਾਝਾਂ ਸੈਲਫ ਹੈਲਪ ਗਰੂਪ ਬਣਾ ਕੇ 10 ਲੱਖ ਰੁਪਏ ਤੱਕ ਦਾ ਕਰਜਾ ਅਸਾਨ ਕਿਸ਼ਤਾਂ ਅਤੇ 7 % ਸਬਸਿਡੀ ਤੇ ਦੇਣ ਸਬੰਧੀ ਵੀ ਨੌਜੁਆਨਾਂ ਦੀ ਸ਼ਨਾਖਤ ਕੀਤੀ ਜਾਵੇਗੀ। ਗੁਰਜੰਟ ਸਿੰਘ ਨੇ ਦੱਸਿਆ ਕਿ ਸਕਿਲ ਕੋਰਸ ਕਰਨ ਤੇ ਸਵੈ-ਰੋਜਗਾਰ ਅਪਨਾਉਣ ਦੇ ਚਾਹਵਾਨ ਨੌਜੁਆਨ ਲੜਕੇ-ਲੜਕੀਆਂ ਜੋ ਘਟੋ-ਘੱਟ ਦਸਵੀਂ ਪਾਸ ਹਨ, ਆਪਣੇ ਸਪੂੰਰਨ ਦਸਤਾਵੇਜ ਅਤੇ ਫੋਟੋ-ਕਾਪੀਆਂ ਲੈ ਕੇ ਮਿਤੀ 05 ਜੁਲਾਈ, 2022 (ਮੰਗਲਵਾਰ) ਨੂੰ ਸਵੇਰੇ 10:00 ਵਜੇ ਦਫਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਜੀ-ਮੰਜ਼ਿਲ, ਬਲਾਕ-ਆਈ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਛਾਉਣੀ ਵਿਖੇ ਪਹੁੰਚ ਸਕਦੇ ਹਨ।

LEAVE A REPLY

Please enter your comment!
Please enter your name here