ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਫਾਈ ਲਈ ਕਬਾੜ ਵਿਕਰੇਤਾਵਾਂ ਨਾਲ ਕੀਤੀ ਗਈ ਮੀਟਿੰਗ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਹਮੇਸ਼ਾ ਹੀ ਸ਼ਹਿਰ ਨੂੰ ਸਾਫ –ਸੁਥਰਾ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਦੀ ਹੈ। ਜਿੱਥੇ ਨਗਰ ਕੋਂਸਲ ਵੱਲੋ ਸਮੇਂ-ਸਮੇਂ ਤੇ ਸਪੈਸ਼ਲ ਸਫਾਈ ਅਭਿਆਨ ਚਲਾਏ ਜਾਦੇ ਹਨ ਉੱਥੇ ਸ਼ਹਿਰ ਵਾਸੀਆਂ ਨੂੰ ਸਵੱਛਤਾ ਅਤੇ ਸੋਲਿਡ ਵੇਸਟ ਮੈਂਨਜਮੇਂਟ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਇਸੇ ਅਨੁਸਾਰ ਅੱਜ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਅੱਜ ਸ਼ਹਿਰ ਦੇ ਸਾਰੇ ਕਬਾੜ ਵਿਕਰੇਤਾਵਾਂ ਨਾਲ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦਾ ਮੁੱਖ ਮੰਤਵ ਸ਼ਹਿਰ ਦੀ ਸਫਾਈ ਵਿੱਚ ਸੁਧਾਰ ਲਿਆਉਣਾ ਸੀ।

Advertisements

ਮੀਟਿੰਗ ਵਿੱਚ ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ ਜੀ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਚੀਫ ਸੈਨਟਰੀ ਇੰਸਪੈਕਟਰ ਸ਼੍ਰੀ ਗੁਰਿੰਦਰ ਸਿੰਘ ਅਤੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਜੀ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਸਮੇਂ-ਸਮੇਂ ਤੇ ਪ੍ਰਾਪਤ ਸ਼ਕਾਇਤਾਂ ਨੂੰ ਵਾਚਦੇ ਹੋਏ ਸਮੂਹ ਕਬਾੜ ਵਿਕਰੇਤਾ ਨੂੰ ਹਦਾਇਤ ਕੀਤੀ ਜਾਦੀ ਹੈ ਕੀ ਕੋਈ ਵੀ ਕਬਾੜ ਵਿਕਰੇਤਾ ਆਪਣੀ ਦੁਕਾਨ ਦੇ ਬਾਹਰ ਕਬਾੜ ਜਾਂ ਹੋਰ ਕੋਈ ਸਮਾਨ ਨਾ ਰੱਖੇ ਅਤੇ ਕਬਾੜ ਤੇ ਕੱਚਰੇ ਨੂੰ ਅੱਗ ਨਾ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਚੋਰੀ ਦਾ ਸਮਾ ਨਾ ਖਰੀਦਿਆ ਜਾਵੇ। ਆਪਣੇ ਅਦਾਰੇ ਦੇ ਆਸ- ਪਾਸ ਮੁਕੰਮਲ ਰੂਪ ਵਿੱਚ ਸਫਾਈ ਰੱਖੀ ਜਾਵੇ ਅਤੇ ਆਪਣੇ ਅਦਾਰੇ ਤੋਂ ਪੈਦਾ ਹੋਣ ਵਾਲੇ ਕੱਚਰੇ ਨੂੰ ਰੋਜ਼ਾਨਾ ਨਗਰ ਕੌਂਸਲ ਦੇ ਸਬੰਧਿਤ ਕਰਮਚਾਰੀ ਨੂੰ ਦਿੱਤਾ ਜਾਵੇ।

ਮੀਟਿੰਗ ਦੌਰਾਨ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਜੀ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 1 ਜੁਲਾਈ 2022 ਤੋਂ ਕੈਰੀ ਬੈਗਜ਼ ਅਤੇ ਸਿੰਗਲ ਯੂਜ਼ ਪਲਾਸਟਿਕ ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾਈ ਗਈ ਹੈ।  ਜੇਕਰ ਕਿਸੇ ਵੀ ਦੁਕਾਨਦਾਰ ਜਾਂ ਸ਼ਹਿਰ ਵਾਸੀ ਵੱਲੋਂ ਕੋਈ ਵੀ ਪਾਬੰਦੀਸ਼ੁਦਾ ਆਇਟਮ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਉਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਇਲਾਵਾ ਸਤਨਾਮ ਸਿੰਘ , ਸੁਰਿੰਦਰ ਸਿੰਘ ਰਾਜੂ, ਰਾਜ ਕੁਮਾਰ, ਚੁੰਨੀ ਲਾਲ, ਕਾਲਾ ਸਿੰਘ ਮੇਛਾ, ਕੇਵਲ ਕ੍ਰਿਸ਼ਨ ਅਤੇ ਪਵਨ ਕੁਮਾਰ ਅਤੇ ਰਿਸ਼ੂ ਕਬਾੜ ਵਿਕਰੇਤਾ ਹਾਜ਼ਰ ਸਨ।

LEAVE A REPLY

Please enter your comment!
Please enter your name here