ਜੀ.ਆਰ.ਪੀ ਨੇ 24 ਘੰਟੇ ‘ਚ ਸੁਲਝਾਇਆ ਅੰਨ੍ਹੇ ਕਤਲ ਦਾ ਮਾਮਲਾ


ਪਟਿਆਲਾ (ਦ ਸਟੈਲਰ ਨਿਊਜ਼)। 29 ਜੂਨ ਨੂੰ ਡੇਰਾਬੱਸੀ ‘ਚ ਰੇਲਵੇ ਲਾਇਨ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼ ਦੇ ਮਾਮਲੇ ਨੂੰ ਜੀ.ਆਰ.ਪੀ ਪਟਿਆਲਾ ਨੇ 24 ਘੰਟੇ ‘ਚ ਸੁਲਝਾ ਲਿਆ ਹੈ ਤੇ ਅਪਰਾਧ ‘ਚ ਸ਼ਾਮਲ ਮ੍ਰਿਤਕ ਦੀ ਪਤਨੀ ਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਏ.ਡੀ.ਜੀ.ਪੀ. ਰੇਲਵੇ ਐਮ.ਐਫ. ਫਾਰੂਕੀ ਨੇ ਦੱਸਿਆ ਕਿ 29 ਜੂਨ ਨੂੰ ਡੇਰਾਬੱਸੀ ‘ਚ ਰੇਲਵੇ ਲਾਈਨ ਨੇੜੇ ਇਕ ਅਣਪਛਾਤੀ ਲਾਸ਼ ਮਿਲੀ ਸੀ। ਜੀ.ਆਰ.ਪੀ. ਵੱਲੋਂ ਜਾਂਚ ਕਰਨ ‘ਤੇ ਮ੍ਰਿਤਕ ਦੇ ਸਰੀਰ ‘ਤੇ ਡੂੰਘੇ ਜ਼ਖ਼ਮਾਂ ਦੇ ਨਿਸ਼ਾਨ ਮਿਲੇ ਸਨ ਤੇ ਸ਼ੱਕ ਦੇ ਆਧਾਰ ‘ਤੇ ਧਾਰਾ 302, 201, 34 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਗਿਆ ਅਤੇ ਮ੍ਰਿਤਕ ਦੀ ਜੇਬ ‘ਚੋਂ ਇਕ ਪਰਚੀ ਬਰਾਮਦ ਹੋਈ ਸੀ ਤੇ ਜੀਆਰਪੀ ਦੀ ਜਾਂਚ ਟੀਮ ਪਰਚੀ ਦੇ ਆਧਾਰ ‘ਤੇ ਇਕ ਫੈਕਟਰੀ ਪਹੁੰਚੀ ਤੇ ਸਟਾਫ਼ ਨੂੰ ਮ੍ਰਿਤਕ ਦੀ ਫੋਟੋ ਦਿਖਾਈ ਗਈ ਅਤੇ ਕੁਝ ਲੋਕਾਂ ਨੇ ਮ੍ਰਿਤਕ ਦੀ ਪਹਿਚਾਣ ਸਹਿਦੇਵ ਵਾਸੀ ਚਾਂਦਪੁਰ ਜ਼ਿਲ੍ਹਾ ਬਿਜਨੌਰ ਯੂਪੀ ਮੌਜੂਦਾ ਵਾਸੀ ਮਕਾਨ ਨੰਬਰ 782 ਜੀਪੀ ਕੰਪਲੈਕਸ ਪਿੰਡ ਸੈਦਪੁਰਾ ਡੇਰਾਬੱਸੀ ਉਮਰ ਕਰੀਬ 49 ਸਾਲ ਵਜੋਂ ਕੀਤੀ।

Advertisements


  ਏ.ਡੀ.ਜੀ.ਪੀ ਨੇ ਦੱਸਿਆ ਕਿ ਜੀਆਰਪੀ ਟੀਮ ਨੇ ਕੇਸ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਅਤੇ ਇਸ ਸਬੰਧੀ ਮ੍ਰਿਤਕ ਦੀ ਪਤਨੀ ਮਮਤਾ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਉਸਨੇ ਤੇ ਉਸਦੇ ਮਿੱਤਰ ਨੇ ਮਿਲ ਕੇ ਪਤੀ ਦਾ ਕਤਲ ਕੀਤਾ ਹੈ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਸ ਦੇ ਹਰਪ੍ਰੀਤ ਸਿੰਘ ਉਮਰ 22 ਸਾਲ ਦੇ ਨੌਜਵਾਨ ਲੜਕੇ ਨਾਲ ਨਾਜਾਇਜ਼ ਸਬੰਧ ਸਨ ਤੇ ਸਹਿਦੇਵ ਉਸ ਤੋਂ ਉਮਰ ਵਿਚ ਕਾਫ਼ੀ ਵੱਡਾ ਸੀ ਅਤੇ ਉਹ ਉਸ ਨੂੰ ਪਸੰਦ ਨਹੀਂ ਕਰਦੀ ਸੀ। ਉਸ ਨੇ ਆਪਣੇ ਪ੍ਰੇਮੀ ਦੀ ਮਦਦ ਨਾਲ ਆਪਣੇ ਪਤੀ ਨੂੰ ਮਾਰਨ ਦੀ ਸਾਜ਼ਿਸ ਰਚੀ। ਉਸ ਦੇ ਕਬੂਲਨਾਮੇ ‘ਤੇ ਪੁਲਿਸ ਨੇ ਮ੍ਰਿਤਕ ਸਹਿਦੇਵ ਦੀ ਪਤਨੀ ਮਮਤਾ ਦੇਵੀ ਅਤੇ ਉਸ ਦੇ ਪ੍ਰੇਮੀ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਡੇਰਾਬੱਸੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


ਕੇਸ ਦਾ ਤੁਰੰਤ ਤੇ ਸਫਲਤਾਪੂਰਵਕ ਸੁਲਝਾਉਣ ‘ਤੇ ਏ.ਡੀ.ਜੀ.ਪੀ ਰੇਲਵੇ ਐੱਮ.ਐੱਫ. ਫਾਰੂਕੀ ਨੇ ਜਾਂਚ ਟੀਮ ਨੂੰ ਸੀ.ਸੀ. ਕਲਾਸ ਵਨ ਪ੍ਰਦਾਨ ਕੀਤਾ ਅਤੇ ਇਸ ਸ਼ਾਨਦਾਰ ਸਫਲਤਾ ਲਈ ਡੀ.ਐੱਸ.ਪੀ. ਪਟਿਆਲਾ ਜਗਮੋਹਨ ਸਿੰਘ ਤੇ ਐੱਸ.ਐੱਚ.ਓ. ਜੀ.ਆਰ.ਪੀ. ਪਟਿਆਲਾ ਜਸਵਿੰਦਰ ਸਿੰਘ ਅਤੇ ਵੱਲੋਂ ਕੀਤੀ ਜਾਂਚ ਦੀ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here