ਡੀ.ਐਸ.ਪੀ ਦਸੂਹਾ ਬਲਵੀਰ ਸਿੰਘ ਦਾ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸਨਮਾਨ

ਦਸੂਹਾ ( ਦ ਸਟੈਲਰ ਨਿਊਜ਼)। ਮਨੂ ਰਾਮਪਾਲ: ਡੀ.ਐਸ.ਪੀ ਦਸੂਹਾ ਬਲਵੀਰ ਸਿੰਘ ਜੋ ਅਟਾਰੀ ਤੋਂ ਬਦਲ ਕੇ ਦਸੂਹਾ ਵਿਖੇ ਆਏ ਹਨ ਅਤੇ ਆਪਣਾ ਅਹੁਦਾ ਸੰਭਾਲਿਆ ਹੈ, ਦਾ ਦਸੂਹਾ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਤੇ ਡੀ.ਐੱਸ. ਪੀ ਦਸੂਹਾ ਬਲਵੀਰ ਸਿੰਘ ਨੇ ਕਿਹਾ ਹਲਕੇ ਵਿੱਚ ਨਸ਼ਿਆਂ ਨੂੰ ਜਡ਼੍ਹੋਂ ਖਤਮ ਕੀਤਾ ਜਾਵੇਗਾ ਅਤੇ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸਿਆ ਜਾਵੇਗਾ ਨਾਲ ਹੀ ਇਲਾਕੇ ਵਿੱਚ ਅਮਨ ਅਤੇ ਸ਼ਾਂਤੀ ਨੂੰ ਬਹਾਲ ਰੱਖਿਆ ਜਾਵੇਗਾ ।

Advertisements

ਉਨ੍ਹਾਂ ਕਿਹਾ ਥਾਣੇ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਦਾ ਸਤਿਕਾਰ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕੋਈ ਵੀ ਵਿਅਕਤੀ ਆਪਣੀ ਮੁਸ਼ਿਕਲ ਸਬੰਧੀ ਉਨ੍ਹਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦਾ ਹੈ ।ਇਸ ਮੌਕੇ ਪੱਤਰਕਾਰ ਭਾਈਚਾਰੇ ਵਲੋਂ ਡੀ.ਅੇੈਸ.ਪੀ ਦਸੂਹਾ ਨਾਲ ਵੱਖ- ਵੱਖ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਤੇ ਅਲੱਗ- ਅਲੱਗ ਅਖ਼ਬਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਪੱਤਰਕਾਰਾਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here