ਜ਼ਿਲ੍ਹੇ ਵਿੱਚ ਬੀ ਪੀ ਈ ਓ ਦੀਆਂ 21 ਵਿੱਚੋਂ 20 ਪੋਸਟਾਂ ਖ਼ਾਲੀ ਹੋਣ ਨਾਲ ਸਥਿਤੀ ਚਿੰਤਾਜਨਕ ਬਣੀ: ਜੀਟੀਯੂ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਦੀ ਪ੍ਰਧਾਨਗੀ ਹੇਠ ਹੋਈ l ਜਿਸ ਵਿੱਚ ਚਿੰਤਾ ਪ੍ਰਗਟ ਕਰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਨੂੰ ਸਿੱਖਿਆ ਦਾ ਕੇਂਦਰ ਮੰਨਣ ਅਤੇ ਅਧਿਆਪਕ ਸਮੱਸਿਆਵਾਂ ਦੇ ਜਲਦੀ ਹੱਲ ਦੇ ਦਾਵੇ ਉਸ ਵੇਲ਼ੇ ਠੁੱਸ ਹੁੰਦੇ ਨਜ਼ਰ ਆਏ ਜਦੋਂ ਪ੍ਰਾਇਮਰੀ ਵਿਭਾਗ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਅਹਿਮ ਪੋਸਟ ਜਿਸ ਨੂੰ ਕਿ ਅਧਿਆਪਕਾਂ ਦੇ ਤਨਖ਼ਾਹ, ਵਿੱਤੀ ਅਤੇ ਹੋਰ ਕਈ ਤਰ੍ਹਾਂ ਦੇ ਅਹਿਮ ਕੰਮਾਂ ਲਈ ਅਤਿ ਜ਼ਰੂਰੀ ਸਮਝਿਆ ਜਾਂਦਾ ਹੈ ਨੂੰ ਸਰਕਾਰ ਅਤੇ ਵਿਭਾਗ ਵੱਲੋਂ ਖ਼ਤਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ l

Advertisements

ਉਹਨਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਬਲਾਕ ਅਧਾਰਿਤ 21 ਪੋਸਟਾਂ ਬਣਦੀਆਂ ਹਨ ਤੇ ਮੌਜੂਦਾ ਸਮੇਂ ਵਿੱਚ ਇਹਨਾਂ ਵਿੱਚੋਂ 20 ਪੋਸਟਾਂ ਖ਼ਾਲੀ ਹਨ ਅਤੇ ਇਹਨਾਂ ਸਾਰੀਆਂ ਪੋਸਟਾਂ ਦਾ ਕੰਮ ਇੱਕ ਬੀਪੀਈਓ ਹੀ ਦੇਖ ਰਿਹਾ ਹੈ l ਜਿਸ ਨਾਲ ਭਵਿੱਖ ਵਿੱਚ ਅਧਿਆਪਕਾਂ ਦੀਆਂ ਤਨਖਾਹਾਂ ਵਰਗੇ ਵਿੱਤੀ ਅਤੇ ਹੋਰ ਕਾਰਜ ਰੁੱਕ ਜਾਣ ਦਾ ਖੱਦਸ਼ਾ ਬਣ ਗਿਆ ਹੈ l ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੰਜਾਬ ਭਰ ਵਿੱਚ ਸੀ ਐੱਚ ਟੀ ਤੋਂ ਬੀ ਪੀ ਈ ਓ ਦਾ ਪ੍ਰਮੋਸ਼ਨ ਚਲਾ ਕੇ ਇਹਨਾਂ ਪੋਸਟਾਂ ਨੂੰ ਭਰਿਆ ਜਾਵੇ ਤਾਂ ਜੋ ਸਿੱਖਿਆ ਤੰਤਰ ਦੀ ਮੁੱਢਲੀ ਇਕਾਈ ਪ੍ਰਾਇਮਰੀ ਵਿਭਾਗ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ l ਇਸ ਮੌਕੇ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਅਮਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ,ਜ਼ਿਲ੍ਹਾ ਜੁਆਇੰਟ ਸਕੱਤਰ ਵਿਕਾਸ ਸ਼ਰਮਾ, ਜੱਥੇਬੰਧਕ ਸਕੱਤਰ ਹਰਵਿੰਦਰ ਸਿੰਘ,ਪ੍ਰਚਾਰ ਸਕੱਤਰ ਅਰਵਿੰਦਰ ਸਿੰਘ ਮਾਹਿਲਪੁਰ, ਸਹਾਇਕ ਜਥੇਬੰਦਕ ਸਕੱਤਰ,ਪ੍ਰਿੰਸੀਪਲ ਹਰਜੀਤ ਸਿੰਘ ਖਜ਼ਾਨਚੀ,ਹੈੱਡਮਾਸਟਰ ਸੰਦੀਪ ਸਿੰਘ ,ਬਲਜੀਤ ਕੌਸ਼ਲ,ਨਰੇਸ਼ ਕੁਮਾਰ ਗੜ੍ਹਸ਼ੰਕਰ, ਮੁੱਖ ਸਲਾਹਕਾਰ ਸੁਨੀਲ ਕੁਮਾਰ ਸ਼ਰਮਾ,ਮੀਤ ਪ੍ਰਧਾਨ ਸੰਜੀਵ ਧੂਤ,ਸਚਿਨ ਕੁਮਾਰ ਜੁਆਇੰਟ ਸਕੱਤਰ,ਸ਼ਾਮ ਸੁੰਦਰ ਕਪੂਰ, ਨਰਿੰਦਰ ਅਜਨੋਹਾ,ਕੇਸ਼ਵ ਦਾਸ ਖੇਪੜ,ਸਤਵਿੰਦਰ ਮਾਹਿਲਪੁਰ, ਰਾਜ ਕੁਮਾਰ, ਸੰਦੀਪ ਸ਼ਰਮਾ ਬਾਗਪੁਰ, ਰਣਵੀਰ ਸਿੰਘ ,ਅਨੁਪਮ ਰਤਨ, ਸਰਬਜੀਤ ਟਾਂਡਾ, ਨਰਿੰਦਰ ਮੰਗਲ, ਰਾਜੇਸ਼ ਅਰੋਡ਼ਾ,ਮਨਜੀਤ ਸਿੰਘ ਮੁਕੇਰੀਆਂ, ਪ੍ਰਿੰਸੀਪਲ ਬਲਵੀਰ ਸਿੰਘ, ਸ਼ਸ਼ੀਕਾਂਤ ਤਲਵਾੜਾ, ਕਮਲਦੀਪ ਸਿੰਘ ਭੂੰਗਾ, ਲੈਕਚਰਾਰ ਸੰਜੀਵ ਕੁਮਾਰ,ਬਲਜੀਤ ਕੋੌਸ਼ਲ, ਪਵਨ ਗੋਇਲ, ਅਸ਼ੋਕ ਕੁਮਾਰ ਬੁਲੋਵਾਲ, ਮਨੋਜ ਰਤਨ, ਜਸਵਿੰਦਰ ਬੁਲੋਵਾਲ, ਜਰਨੈਲ ਸਿੰਘ , ਮਨਵੀਰ ਸਿੰਘ , ਅਮਨਦੀਪ ਸਿੰਘ , ਲੈਕਚਰਾਰ ਹਰਜੀਤ ਸਿੰਘ , ਲੈਕਚਰਾਰ ਸਵਰਨ ਸਿੰਘ ,ਜਸਵੰਤ ਮੁਕੇਰੀਆਂ, ਪਰਸਰਾਮ, ਨਰੇਸ਼ ਕੁਮਾਰ ਮੇਧਾ ,ਅਮਰਜੀਤ ਹਾਜੀਪੁਰ,ਵਿਕਾਸ ਅਰੋੜਾ, ਗੁਰਵਿੰਦਰ ਸਿੰਘ, ਗੁਰਵਿੰਦਰ ਜੱਜ ਤੇ ਸੁਰਿੰਦਰ ਕੁਮਾਰ ਕਮਾਹੀ ਦੇਵੀ, ਧਰੁਵ ਰਾਜ, ਨਰੇਸ਼ ਕੁਮਾਰ ਹਾਜ਼ਰ ਸਨ l

LEAVE A REPLY

Please enter your comment!
Please enter your name here