ਰੇਲਵੇ ਮੰਡੀ ਸਕੂਲ ਵਿੱਚ ਮਨਾਇਆ ਗਿਆ ਵਿਸ਼ਵ ਜਨਸੰਖਿਆ ਦਿਵਸ   

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਚ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ  ਵਿਸ਼ਵ ਜਨਸੰਖਿਆ ਦਿਵਸ ਮਨਾਇਆ ਗਿਆ l  ਇਸ ਮੌਕੇ ਤੇ ਪ੍ਰਿੰਸੀਪਲ ਸਾਹਿਬਾ ਜੀ ਨੇ  ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ  ਵਧਦੀ ਹੋਈ ਆਬਾਦੀ ਦੇ  ਬੁਰੇ   ਪ੍ਰਭਾਵਾਂ  ਬਾਰੇ ਦੱਸਿਆ  l   ਉਨ੍ਹਾਂ ਨੇ ਦੱਸਿਆ ਕਿ ਸਾਡੇ ਦੇਸ਼ ਦੀ ਜਨਸੰਖਿਆ   ਦਿਨ ਪ੍ਰਤੀ   ਦਿਨ ਵੱਧਦੀ ਜਾ  ਰਹੀ ਹੈ  ਜਿਸ ਦੇ  ਨਤੀਜੇ  ਵਜੋ  ਸਾਨੂ  ਬਹੁਤ ਸਾਰੀਆਂ ਸਮੱਸਿਆਵਾ ਦਾ  ਸਾਹਮਣਾ  ਕਰਨਾ ਪੈ  ਰਿਹਾ  ਹੈ   l  ਜੇਕਰ ਧਰਤੀ ਉੱਤੇ  ਜਨਸੰਖਿਆ ਇਸੇ ਤਰ੍ਹਾਂ ਹੀ ਵਧਦੀ ਰਹੀ  ਤਾਂ ਆਉਣ ਵਾਲੇ ਸਮੇਂ ਵਿੱਚ  ਮਨੁੱਖਤਾ ਨੂੰ  ਪਾਣੀ, ਸ਼ੁੱਧ ਹਵਾ  ਵਰਗੀਆਂ ਜ਼ਰੂਰੀ ਸਾਧਨਾਂ ਤੋਂ ਵੀ ਵਾਂਝੇ ਹੋਣਾ ਪਵੇਗਾ l   

Advertisements

ਉਨ੍ਹਾਂ ਨੇ ਬੱਚਿਆਂ ਨੂੰ  ਇਹ ਕਿਹਾ  ਕਿ ਛੋਟਾ ਪਰਿਵਾਰ ਸੁਖੀ    ਪਰਿਵਾਰ ਹੁਦਾ ਹੈ  l  ਬੱਚਿਆਂ ਨੇ ਇਸ ਮੌਕੇ ਤੇ  ਪੋਸਟਰ ਮੇਕਿੰਗ ਰਾਹੀਂ ਵੀ  ਵਧਦੀ ਹੋਈ ਆਬਾਦੀ ਦੇ ਨੁਕਸਾਨ  ਅਤੇ ਵਾਤਾਵਰਨ ਉੱਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ   l  ਬੱਚਿਆ ਨੂੰ ਇਹ ਵੀ ਸਮਝਾਇਆ ਗਿਆ  ਕੀ ਉਹ ਆਪਣੇ ਆਲੇ ਦੁਆਲੇ ਹੋਰ ਲੋਕਾਂ ਨੂੰ ਵੀ ਛੋਟੇ ਪਰਿਵਾਰ ਦੇ ਫਾਇਦਿਆਂ ਤੋਂ ਜਾਣੂ ਕਰਵਾਏ  l ਜੇਕਰ ਛੋਟਾ ਪਰਿਵਾਰ ਹੋਵੇਗਾ  ਤਾਂ ਪਰਿਵਾਰ ਦਾ ਮੁਖੀ  ਆਪਣੇ ਬੱਚਿਆਂ ਦੀ ਬਿਹਤਰੀ ਲਈ  ਹਰ ਯਤਨ ਕਰ ਸਕਦਾ ਹੈ  ਅਤੇ   ਉਨ੍ਹਾਂ ਦਾ ਜੀਵਨ ਖੁਸ਼ਹਾਲ ਬਣਾ ਸਕਦਾ ਹੈ  l  ਇਸ ਨਾਲ ਦੇਸ਼ ਦੀ ਵੀ ਖੁਸ਼ਹਾਲੀ ਹੋਵੇਗੀ  l ਲੋਕਾਂ ਦਾ ਜੀਵਨ ਪੱਧਰ ਵੀ ਉੱਚਾ ਉੱਠੇਗਾ  l ਇਸ ਮੌਕੇ ਤੇ ਸ੍ਰੀਮਤੀ ਮਧੂ ਬਾਲਾ ਜੀ ਵੀ ਨਾਲ ਸੀ  l

LEAVE A REPLY

Please enter your comment!
Please enter your name here