ਸਹਿਕਾਰਤਾ ਮੰਤਰੀ ਰੰਧਾਵਾ  ਨੇ  ਅਹਾਰ ‘ਮਿਨਰਲ ਮਿਕਸਚਰ’ ਦੇ ਵਿਕਰੀ ਕੇਂਦਰ ਦਾ ਕੀਤਾ ਉਦਘਾਟਨ

ਵਡੋਦਰਾ/ ਚੰਡੀਗੜ(ਦਾ ਸਟੈਲਰ ਨਿਊਜ਼)। ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਵਡੋਦਰਾ ਫੇਰੀ ਦੇ ਦੂਜੇ ਦਿਨ ਵਡੋਦਰਾ ਜਿਲੇ ਦੇ ਕਸਬਾ ਸਾਵਲੀ ਸਥਿਤ ਗੁਜਰਾਤ ਰਾਜ ਖਾਦ ਤੇ ਕੈਮੀਕਲ ਲਿਮਟਿਡ (ਜੀ.ਐਸ.ਸੀ.ਐਲ) ਦੇ ਕਿਸਾਨ ਸੇਵਾ ਕੇਂਦਰ ਵਿਖੇ ਮਾਰਕਫੈਡ ਵੱਲੋਂ ਪਸ਼ੂਆਂ ਲਈ ਤਿਆਰ ਕੀਤੇ ਜਾਂਦੇ ‘ਮਿਨਰਲ ਮਿਕਸਚਰਾਂ’ ਉਤਪਾਦਾਂ ਦੀ ਵਿਕਰੀ ਦਾ ਉਦਘਾਟਨ ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਡੀ.ਪੀ.ਰੈਡੀ, ਤੇ ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ ਅਤੇ ਜੀ.ਐਸ.ਐਫ.ਸੀ. ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਸੁਜੀਤ ਗੁਲਾਟੀ ਦੀ ਹਾਜ਼ਰੀ ਵਿੱਚ ਕੀਤਾ। ਇਸ ਕਿਸਾਨ ਸੇਵਾ ਕੇਂਦਰ ਵਿਖੇ ਜੀ.ਐਸ.ਸੀ.ਐਲ ਦੀਆਂ ਖਾਦਾਂ ਦੇ ਨਾਲ ਮਾਰਕਫੈਡ ਦੇ ਉਤਪਾਦ ਵੀ ਉਪਲਬਧ ਹੋਣਗੇ।
ਮਾਰਕਫੈਡ ਵੱਲੋਂ ਬੀਤੇ ਦਿਨ ਵਡੋਦਰਾ ਵਿਖੇ ਸ਼ਹਿਰੀਆਂ ਲਈ ਖਾਣ ਵਾਲੇ ਪਦਾਰਥਾਂ ਦੇ ਵਿਕਰੀ ਕੇਂਦਰ ਦੇ ਉੁਦਘਾਟਨ ਤੋਂ ਬਾਅਦ ਅੱਜ ਵੜੋਦਰਾ ਤੋਂ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਸਾਵਲੀ ਵਿਖੇ ਪਸ਼ੂ ਪਾਲਕਾਂ ਲਈ ਮਾਰਕਫੈਡ ਵੱਲੋਂ ਤਿਆਰ ਕੀਤੇ ਜਾਂਦੇ ਪਸ਼ੂ ਆਹਾਰ ਦੀ ਵਿਕਰੀ ਦੀ ਸ਼ੁਰੂਆਤ ਕਰਕੇ ਗੁਜਰਾਤ ਸ਼ਹਿਰੀ ਅਤੇ ਪੇਂਡੂ ਵਸੋਂ ਲਈ ਦੋਹਰਾ ਤੋਹਫਾ ਦਿੱਤਾ ਹੈ।

Advertisements

– ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਛਾਣੀ ਬੜੌਦਾ ਵੱਲੋਂ ਰੰਧਾਵਾ, ਸਮਰਾ ਤੇ ਅਜਨਾਲਾ ਦਾ ਸਨਮਾਨ

ਅੱਜ ਸਾਵਲੀ ਵਿਖੇ ਉਦਘਾਟਨ ਉਪਰੰਤ ਬੋਲਦਿਆਂ ਸ. ਰੰਧਾਵਾ ਨੇ ਕਿਹਾ ਕਿ ਮਾਰਕਫੈਡ ਵੱਲੋਂ ਜਿੱਥੇ ਘਰੇਲੂ ਵਰਤੋਂ ਲਈ ਖਾਣ ਵਾਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ ਉਥੇ ਪਸ਼ੂ ਪਾਲਕਾਂ ਲਈ ਉਚ ਕੁਆਲਟੀ ਦੇ ਘੱਟ ਕੀਮਤਾਂ ਉੱਤੇ ਪਸ਼ੂ ਅਹਾਰ ‘ਮਿਨਰਲ ਮਿਕਸਚਰ’ ਤਿਆਰ ਕੀਤੇ ਜਾਂਦੇ ਹਨ। ਖਾਣ ਪਦਾਰਥਾਂ ਦੇ ਵਿਕਰੀ ਕੇਂਦਰ ਵਾਂਗ ਮਿਨਰਲ ਮਿਕਸਚਰ ਦਾ ਵਿਕਰੀ ਕੇਂਦਰ ਵੀ ਮਾਰਕਫੈਡ ਨੇ ਉÎੱਤਰੀ ਭਾਰਤ ਤੋਂ ਬਾਹਰ ਦੇਸ਼ ਦਾ ਪਹਿਲਾ ਵਿਕਰੀ ਕੇਂਦਰ ਗੁਜਰਾਤ ਵਿਖੇ ਸਥਾਪਿਤ ਕੀਤਾ ਹੈ।

ਇਸ ਤੋਂ ਪਹਿਲਾਂ ਅੱਜ ਸ. ਰੰਧਾਵਾ ਦੀ ਅਗਵਾਈ ਵਿੱਚ ਆਏ ਪੰਜਾਬ ਦੇ ਉੱਚ ਪੱਧਰੀ ਵਫ਼ਦ ਨੇ ਜੀ.ਐਸ.ਸੀ.ਐਲ. ਦੇ ਫਰਟੀਲਾਈਜਰ ਟਾਊਨਸ਼ਿਪ ਵਿਖੇ ‘ਟਿਸ਼ੂ ਕਲਚਰ ਲੈਬ’ ਦਾ ਵੀ ਦੌਰਾ ਕੀਤਾ। ਇਸ ਮੌਕੇ ਲੈਬ ਦੀ ਇੰਚਾਰਜ ਡਾ. ਪ੍ਰਿਅੰਕਾ ਗਿਰੀ ਨੇ ਦੱਸਿਆ ਕਿ ਗੰਨੇ ਤੇ ਕੇਲੇ ਦੀਆਂ ਨਵੀਆਂ ਵਰਾਇਟੀਆਂ ਦੀ ਖੋਜ ਕਰ ਕੇ ਪਨੀਰੀ ਤਿਆਰ ਕੀਤੀ ਜਾਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਵਧੀਆ ਪੈਦਾਵਾਰ ਮਿਲਦੀ ਹੈ।
ਸ. ਰੰਧਾਵਾ ਅੱਜ ਵਫ਼ਦ ਸਮੇਤ ਵਡੋਦਰਾ ਸਥਿਤ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਛਾਣੀ ਬੜੋਦਾ ਵਿਖੇ ਨਤਮਸਤਕ ਵੀ ਹੋਏ ਜਿੱਥੇ ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਵਫ਼ਦ ਦਾ ਸਵਾਗਤ ਕੀਤਾ ਅਤੇ ਗੁਰਦੁਆਰਾ ਕਮੇਟੀ ਵੱਲੋਂ ਸ. ਰੰਧਾਵਾ ਮਾਰਕਫੈਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ ਤੇ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਨੂੰ ਛਾਣੀ ਬੜੌਦਾ ਦੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਦੇ ਪ੍ਰਧਾਨ ਸ. ਸਤਵੰਤ ਸਿੰਘ ਸੇਖੋਂ, ਸਕੱਤਰ ਸ. ਦਵਿੰਦਰ ਸਿੰਘ ਸੰਧੂ ਅਤੇ ਸ. ਸਵਰਨ ਸਿੰਘ ਸੰਧੂ ਤੇ ਟਰੱਕ ਯੂਨੀਅਨ ਬੜੌਦਾ ਦੇ ਪ੍ਰਧਾਨ ਸ. ਰਣਜੀਤ ਸਿੰਘ ਰੰਧਾਵਾ ਨੇ ਸਿਰੀ ਸਾਹਿਬ ਤੇ ਸਿਰੋਪਾਓ ਬਖਸ਼ਿਸ਼ ਕਰ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਵਧੀਕ ਪ੍ਰਬੰਧਕੀ ਨਿਰਦੇਸ਼ਕ ਮਾਰਕਫੈਡ ਸ੍ਰੀ ਬਾਲ ਮੁਕੰਦ ਸ਼ਰਮਾ, ਵਿਕਾਸ ਕਾਰਜ ਅਫ਼ਸਰ (ਖਾਦਾਂ) ਸ੍ਰੀ ਗਗਨ ਵਾਲੀਆ, ਸੀਨੀਅਰ ਮੈਨੇਜਰ ਮਾਰਕੀਟਿੰਗ ਸ੍ਰੀ ਮਨਦੀਪ ਸਿੰਘ ਬਰਾੜ, ਜੀ.ਐਸ.ਸੀ.ਐਲ ਦੇ ਉÎੱਤਰੀ ਜੋਨ ਦੇ ਮੁਖੀ (ਐਗਰੀ ਬਿਜਨਸ) ਸ੍ਰੀ ਸ਼ੈਲੇਂਦਰ ਸਿੰਘ ਵੀ ਹਾਜਰ ਸਨ।

LEAVE A REPLY

Please enter your comment!
Please enter your name here