ਸੀਆਰਪੀਐਫ ਦੇ ਟ੍ਰੇਨਿੰਗ ਸੈਂਟਰ ਵਿੱਚ ਜਵਾਨ ਨੇ ਪਰਿਵਾਰ ਸਮੇਤ ਖੁਦ ਨੂੰ ਬਣਾਇਆਂ ਬੰਧਕ, ਕੀਤੀ ਫਾਇਰਿੰਗ

ਜੋਧਪੁਰ : (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਰਾਜਸਥਾਨ ਦੇ ਜੋਧਪੁਰ ਦੇ ਕਰਵੜ ਥਾਣਾ ਖੇਤਰ ਵਿੱਚ ਸਥਿਤ ਸੀਆਰਪੀਐਫ ਦਾ ਟ੍ਰੇਨਿੰਗ ਸੈਂਟਰ ਗੋਲੀਆਂ ਦੀ ਧਮਾਕੇ ਨਾਲ ਗੂੰਜਿਆ । ਜਿਸਦੇ ਨਾਲ ਚਾਰੇ ਪਾਸੇ ਹਫੜਾ-ਦਫੜਾ ਮਚ ਗਈ। ਮਿਲੀ ਜਾਣਕਾਰੀ ਇਸ ਸੈਂਟਰ ਵਿੱਚ ਇੱਕ ਜਵਾਨ ਨੇ ਆਪਣੇ ਪਰਿਵਾਰ ਸਮੇਤ ਖੁਦ ਨੂੰ ਬੰਧਕ ਬਣਾ ਲਿਆ। ਜਿਸਤੋਂ ਬਾਅਦ ਉਹ ਆਪਣੇ ਕੁਆਰਟਰ ਦੀ ਬਾਲਕੋਨੀ ਵਿਚ ਆ ਗਿਆ ਅਤੇ ਇਕ ਤੋਂ ਬਾਅਦ ਇਕ ਕਈ ਗੋਲੀਆਂ ਚਲਾਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਸੀਆਰਪੀਐਫ ਜਵਾਨ ਛੁੱਟੀ ਨਾ ਮਿਲਣ ਤੋਂ ਪਰੇਸ਼ਾਨ ਸੀ। ਸੋਮਵਾਰ ਸਵੇਰ ਤੱਕ ਉਸਨੇ ਆਪਣੇ ਕੁਆਰਟਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਸੀ।

Advertisements

ਪੁਲਿਸ ਨੇ ਦੱਸਿਆ ਕਿ ਸੀਆਰਪੀਐਫ ਜਵਾਨ ਨਰੇਸ਼ ਜਾਟ ਪਾਲੀ ਜ਼ਿਲ੍ਹੇ ਦੇ ਰਾਜੋਲਾ ਪਿੰਡ ਦਾ ਰਹਿਣ ਵਾਲਾ ਹੈ। ਨਰੇਸ਼ ਜਾਟ ਪਿਛਲੇ ਤਿੰਨ ਸਾਲਾਂ ਤੋਂ ਸੀਆਰਪੀਐਫ ਟਰੇਨਿੰਗ ਸੈਂਟਰ ਵਿੱਚ ਤਾਇਨਾਤ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕੇਂਦਰ ਦੇ ਅਧਿਕਾਰੀ ਉਥੇ ਪੁੱਜੇ ਅਤੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਨਾ ਮੰਨਿਆ ਅਤੇ ਨਾ ਹੀ ਆਪਣੇ ਕੁਆਰਟਰ ਦਾ ਦਰਵਾਜ਼ਾ ਖੋਲ੍ਹਿਆ। ਜਾਂਚ ‘ਚ ਸਾਹਮਣੇ ਆਇਆ ਕਿ ਨਰੇਸ਼ ਕੁਆਰਟਰ ‘ਚ ਆਪਣੇ ਨਾਲ 40 ਰਾਊਂਡ ਗੋਲੀਆਂ ਲੈ ਕੇ ਗਿਆ ਸੀ। ਉਸਦੀ ਪਤਨੀ ਅਤੇ ਬੱਚੇ ਵੀ ਕੁਆਰਟਰ ਵਿੱਚ ਮੌਜੂਦ ਸਨ। ਇਹ ਸਿਲਸਿਲਾ ਦੇਰ ਰਾਤ ਤੱਕ ਚੱਲਦਾ ਰਿਹਾ। ਪੁਲੀਸ ਸੂਤਰਾਂ ਅਨੁਸਾਰ ਜਵਾਨ ਨਰੇਸ਼ ਜਾਟ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਉਹ ਸ਼ਰਾਬ ਦੇ ਨਸ਼ੇ ‘ਚ ਸੀ। ਰਾਤ ਕਰੀਬ ਦੋ ਵਜੇ ਤੋਂ ਬਾਅਦ ਉਸ ਨੇ ਫਾਇਰਿੰਗ ਬੰਦ ਕਰ ਦਿੱਤੀ ਸੀ।

LEAVE A REPLY

Please enter your comment!
Please enter your name here