ਨੀਰਜ ਚੋਪੜਾ ਨੇ ਫਿਰ ਰੱਚਿਆ ਇਤਿਹਾਸ, ਭਾਰਤ ਨੂੰ ਦਿਵਾਇਆ ਸੋਨੇ ਦਾ ਤਗਮਾ

ਦਿੱਲੀ(ਦ ਸਟੈਲਰ ਨਿਊਜ਼)। ਭਾਰਤੀ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਫਿਰ ਇੱਕ ਵਾਰ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਅਥਲੈਟਿਕਸ ਵੱਲੋਂ ਜਾਰੀ ਜੈਵਲਿਨ ਥਰੋਅ ਰੈਂਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਜਿਸ ਤੋਂ ਬਾਅਦ ਨੀਰਜ ਚੋਪੜਾ ਦਾ ਵਿਸ਼ਵ ਵਿੱਚ ਨਾਂ ਰੋਸ਼ਨ ਹੋ ਗਿਆ ਹੈ। ਨੀਰਜ ਚੋਪੜਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਤੋਂ 22 ਅੰਕ ਅੱਗੇ ਹਨ। ਦੱਸ ਦਈਏ ਕਿ ਨੀਰਜ ਪਿਛਲੇ ਸਾਲ ਵਿਸ਼ਵ ਦੇ ਦੂਜੇ ਨੰਬਰ ਤੇ ਸੀ।  ਉਹਨਾਂ ਨੇ ਦੋਹਾ ਵਿੱਚ ਹੋਈ ਡਾਇਮੰਡ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

Advertisements

ਨੀਰਜ ਨੇ 88.67 ਮੀਟਰ ਥਰੋਅ ਨਾਲ ਸੋਨੇ ਦਾ ਤਗਮਾ ਜਿੱਤਿਆ। ਉਹ ਹੁਣ 4 ਜੂਨ ਨੂੰ ਨੀਦਰਲੈਂਡ ਵਿੱਚ ਹੋਣ ਵਾਲੀਆਂ ਫੈਨੀ ਬਲੈਂਕਰਸ-ਕੋਏਨ ਖੇਡਾਂ ਵਿੱਚ ਹਿੱਸਾ ਲੈਣਗੇ। ਡਾਇਮੰਡ ਲੀਗ ਵਿੱਚ ਜਿੱਤ ਤੋਂ ਬਾਅਦ ਨੀਰਜ ਚੋਪੜਾ ਨੇ ਕਿਹਾ ਸੀ ਕਿ ਮੈਂ ਆਪਣੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ। ਇੱਥੇ ਪ੍ਰਦਰਸ਼ਨ ਕਰਨਾ ਸਾਰਿਆਂ ਲਈ ਚੁਣੌਤੀ ਸੀ, ਪਰ ਮੈਂ ਖੇਡ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦਾ ਹਾਂ।

LEAVE A REPLY

Please enter your comment!
Please enter your name here