ਸਿਹਤ ਵਿਭਾਗ ਵੱਲੋਂ ਆਜ਼ਾਦੀ ਅੰਮ੍ਰਿਤ ਮਹੋਤਸਵ ਤਹਿਤ ਜਾਗਰੂਕ ਗਤੀਵਿਧੀਆਂ ਜਾਰੀ  

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼): ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ.ਰਜਿੰਦਰ ਅਰੋੜਾ ਦੀ ਅਗਵਾਈ ਹੇਠ ਆਜ਼ਾਦੀ ਕਾਮਤ ਮਹਾਂ ਉਤਸਵ ਨੂੰ ਸਮਰਪਿਤ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ।ਚੱਲ ਰਹੇ ਤੀਬਰ ਦਸਤ ਰੋਕੂ ਪੰਦਰਵਾੜੇ ਅਬਾਦੀ ਸਥਿਰਤਾ ਅਤੇ ਹੋਰ ਸਿਹਤ ਵਿਸ਼ਿਆਂ ਸਬੰਧੀ ਇਕ ਸੰਖੇਪ ਜਾਗਰੂਕ ਸਭਾ ਅਰਬਨ.ਪੀ. ਐੱਚ.ਸੀ.ਟੈਂਕਾਂ ਵਾਲੀ ਬਸਤੀ ਵਿਖੇ ਆਯੋਜਿਤ ਕੀਤੀ ਗਈ। ਸੰਸਥਾ ਦੇ ਇੰਚਾਰਜ ਡਾ.ਅਲੀਸ਼ਾ ਅਰੋੜਾ ਨੇ ਦਸਤ ਰੋਗ ਦੇ ਕਾਰਨ ਲੱਛਣ ਅਤੇ ਬਚਾਅ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।ਉਨ੍ਹਾਂ ਬਰਸਾਤੀ ਮੌਸਮ ਵਿੱਚ ਨਿੱਜੀ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਅਸੀਂ ਬੱਚਿਆਂ ਨੂੰ ਦਸਤ ਰੋਗਾਂ ਤੋਂ ਬਚਾ ਸਕਦੇ ਹਾਂ।ਉਨ੍ਹਾਂ ਬੱਚਿਆਂ ਨੂੰ ਸਿਰਫ਼ ਤਾਜ਼ਾ ਭੋਜਨ ਹੀ ਪਰੋਸੇ ਜਾਣ ਦੀ ਵਕਾਲਤ ਕੀਤੀ।ਇਸ ਮੌਕੇ ਬੀ.ਸੀ.ਸੀ. ਕੋਆਰਡੀਨੇਟਰ ਰਜਨੀਕ ਕੌਰ ਨੇ ਓ.ਆਰ.ਐੱਸ ਬਣਾਉਣ ਦਾ ਤਰੀਕਾ ਦੱਸਿਆ।

Advertisements

ਇਸਤੋਂ ਇਲਾਵਾ ਉਨ੍ਹਾਂ ਅਬਾਦੀ ਸਥਿਰਤਾ ਬਾਰੇ ਚਰਚਾ ਕਰਦਿਆਂ ਸੰਤਾਨ ਸੰਜਮ ਦੀ ਲੋੜ ਤੇ ਵੀ ਵਿਸ਼ੇਸ਼ ਚਰਚਾ ਕੀਤੀ।ਉਨ੍ਹਾਂ ਨੇ ਕਿਹਾ ਕਿ ਪਰਿਵਾਰਕ ਵਿਉਂਤਬੰਦੀ ਹਰ ਪਰਿਵਾਰ ਲਈ ਜ਼ਰੂਰੀ ਹੈ ਤਾਂ ਹੀ ਇੱਕ ਖ਼ੁਸ਼ਹਾਲ ਪਰਿਵਾਰ,ਸਮਾਜ ਅਤੇ ਰਾਸ਼ਟਰ ਦੀ ਸਿਰਜਣਾ ਸੰਭਵ ਹੈ।ਇਸ ਮੌਕੇ ਮਾਸ ਮੀਡੀਆ ਅਫਸਰ ਰੰਜੀਵ ਕੁਮਾਰ ਨੇ ਚਰਚਾ ਨੂੰ ਅੱਗੇ ਤੋਰਦਿਆਂ ਕਿਹਾ ਕੇ ਸੰਤਾਨ ਸੰਜਮ ਦੇ ਵੱਖ ਵੱਖ ਸਥਾਈ ਅਤੇ ਅਸਥਾਈ ਸਾਧਨ ਸਰਕਾਰੀ ਸਿਹਤ ਕੇਂਦਰਾਂ ਵਿਖੇ ਮੁਫ਼ਤ ਉਪਲੱਬਧ ਹਨ।ਉਨ੍ਹਾਂ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਸਾਨੂੰ ਬੇਟਾ ਤੇ ਬੇਟੀ ਨੂੰ ਇੱਕ ਸਮਾਨ ਸਮਝਦਿਆਂ ਲੜਕਿਆਂ ਨੂੰ ਵੀ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਹਨ।ਰੰਜੀਵ ਕੁਮਾਰ ਨੇ ਪੀ.ਸੀ.ਪੀ.ਐੱਨ.ਡੀ.ਟੀ.ਐਕਟ 1995 ਦੇ ਤਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਿੰਗ ਨਿਰਧਾਰਨ ਟੈਸਟ ਦੀ ਕਾਨੂੰਨੀ ਤੌਰ ਤੇ ਮਨਾਹੀ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਨੂੰ ਉੱਤਮ ਦਾਨ ਦੱਸਦਿਆਂ ਹਾਜ਼ਰੀਨ ਨੂੰ ਖ਼ੂਨਦਾਨ ਨੂੰ ਇੱਕ ਲਹਿਰ ਬਣਾਉਣ ਦੀ ਅਪੀਲ ਕੀਤੀ।ਇਸ ਅਵਸਰ ਤੇ ਫਾਰਮੇਸੀ ਅਫਸਰ ਪਰਮਪਾਲ ਕੌਰ,ਸੋਨੂੰ ਸ਼ਰਮਾ ਸਟਾਫ ਨਰਸ ਸੁਖਬੀਰ, ਸਟਾਫ ਨਰਸ ਬਲਵਿੰਦਰ ਕੌਰ, ਰਜਿੰਦਰ ਕੌਰ, ਸਿਮਰਜੀਤ ਕੌਰ, ਏ.ਐਨ.ਐਮ ਵੀਨਾ ਰਾਣੀ, ਦਲੀਪ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here