15 ਜੁਲਾਈ ਤੋਂ 30 ਸਤੰਬਰ 2022 ਤੱਕ ਮਨਾਇਆ ਜਾਵੇਗਾ ਕੋਵਿਡ ਟੀਕਾਕਰਣ ਅੰਮ੍ਰਿਤ ਮਹੋਤਸਵ: ਡਾ.ਸੀਮਾ ਗਰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਿਹਤ  ਅਤੇ  ਪਰਿਵਾਰ  ਕਲਿਆਣ  ਮੰਤਰਾਲਾ  ਭਾਰਤ  ਸਰਕਾਰ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਆਜ਼ਾਦੀ  ਦੇ 75ਵੇਂ ਅੰਮ੍ਰਿਤ ਮਹੋਤਸਵ  ਦੇ ਅੰਤਰਗਤ ਸਿਵਲ  ਹਸਪਤਾਲ  ਹੁਸ਼ਿਆਰਪੁਰ  ਵਿਖੇ ਅੱਜ  15 ਜੁਲਾਈ  ਤੋਂ  ਕੋਵਿਡ  ਟੀਕਾਕਰਣ  ਦੀ  ਬੂਸਟਰ  ਡੋਜ਼  ਦੀ  ਸ਼ੁਰੂਆਤ  ਕੀਤੀ  ਗਈ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਣ ਅਫਸਰ ਡਾ.ਸੀਮਾ ਗਰਗ ਨੇ ਦੱਸਿਆ ਕਿ 15 ਜੁਲਾਈ ਤੋਂ 30 ਸਤੰਬਰ 2022 ਕੋਵਿਡ ਟੀਕਾਕਰਣ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਹੈ।

Advertisements

ਜਿਸ ਤਹਿਤ 18 ਸਾਲ ਤੋਂ ਉੱਪਰ ਦੀ ਉਮਰ ਦੇ ਸਾਰੇ ਨਾਗਰਿਕਾਂ ਨੂੰ ਸਰਕਾਰੀ ਟੀਕਾਕਰਣ ਕੇਂਦਰਾਂ ਤੇ ਮੁਫਤ ਬੂਸਟਰ ਡੋਜ਼ ਲਗਾਈ ਜਾਵੇਗੀ। ਉਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਕਰੋਨਾ ਵਾਇਰਸ ਤੇ ਜਿੱਤ ਪਾਉਣ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਪਹਿਲਾਂ ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਤੋਂ 9 ਮਹੀਨੇ ਬਾਅਦ ਬੂਸਟਰ ਡੋਜ਼ ਲਗਾਈ ਜਾਂਦੀ  ਸੀ ਪਰ ਹੁਣ ਇਹ ਦੂਜ਼ੀ ਡੋਜ਼ ਤੋਂ 06 ਮਹੀਨੇ ਬਾਅਦ ਹੀ ਲਗੇਗੀ ।

LEAVE A REPLY

Please enter your comment!
Please enter your name here