ਸਕੂਲ ਬੱਸ ਸੰਘਰਸ਼ ਕਮੇਟੀ ਨੇ ਮੰਗਾਂ ਨਾ ਮੰਨਣ ਤੇ ਦਿੱਤੀ ਸੰਘਰਸ਼ ਕਰਨ ਦੀ ਚੇਤਾਵਨੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਹੁਸ਼ਿਆਰਪੁਰ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਕੂਲ ਬੱਸ ਸੰਘਰਸ਼ ਕਮੇਟੀ ਦੀ ਸੁੱਖਮਨ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਇੱਕ ਜ਼ਰੂਰੀ ਬੈਠਕ ਕੀਤੀ ਗਈ। ਇਸ ਬੈਠਕ ਵਿੱਚ ਹੁਸ਼ਿਆਰਪੁਰ, ਲੁਧਿਆਣਾ, ਕਪੂਰਥਲਾ, ਬਰਨਾਲਾ, ਫਗਵਾੜਾ, ਜਲੰਧਰ, ਨਵਾਂ ਸ਼ਹਿਰ, ਗੁਰਦਾਸਪੁਰ, ਪਠਾਨਕੋਟ, ਮੋਗਾ ਆਦਿ ਜ਼ਿਲਿ੍ਹਆਂ ਦੇ ਟਰਾਂਸਪੋਰਟਰ ਇਕੱਠੇ ਹੋਏ। ਇਸ ਦੋਰਾਨ ਲਾਕ-ਡਾਊਨ ਦੇ ਦੋਰਾਨ ਸਕੂਲ ਬੱਸਾਂ ਦੇ ਟੈਕਸ ਜੁਰਮਾਨੇ ਅਤੇ ਹੋਰ ਕਈ ਤਰ੍ਹਾਂ ਦੀ ਕਾਗ਼ਜ਼ੀ ਕਾਰਵਾਈ ਮੁਆਫ ਕਰਾਉਣ ਸਬੰਧੀ ਮਤਾ ਪਾਸ ਕੀਤਾ ਗਿਆ। ਉਹਨਾਂ ਕਿਹਾ ਕਿ ਸਕੂਲ ਬੱਸਾਂ ਦੀ ਲਾਕ-ਡਾਊਨ ਦੋਰਾਨ 2 ਸਾਲ ਦੀ ਮਿਆਦ ਵਧਾਈ ਜਾਵੇ, ਗੁਆਂਢੀ ਸੂਬਿਆਂ ਦੀ ਤਰਜ ਤੇ ਡਰਾਈਵਿੰਗ ਲਾਈਸੈਂਸ, ਰਿਨਿਊ ਕਰਾਉਣ ਵਾਸਤੇ ਮਾਊਆਣੇ, ਹੁਸ਼ਿਆਰਪੁਰ ਖੱਜਲ-ਖੁਆਰੀ ਤੋਂ ਬੱਚਣ ਲਈ ਆਰ.ਟੀ.ਓ ਦਫਤਰ ਜਾਂ ਸੁਵਿਧਾ ਕੇਂਦਰਾਂ ਵਿੱਚ ਸਹੂਲਤ ਦਿੱਤੀ ਜਾਵੇ।

Advertisements

ਉਹਨਾਂ ਕਿਹਾ ਕਿ ਇੱਕ ਜੁਲਾਈ ਤੋਂ ਸਕੂਲ ਖੁੱਲ੍ਹਣ ਜਾ ਰਹੇ ਹਨ। ਪ੍ਰਸ਼ਾਸਨ ਨੇ ਸਖਤੀ ਦੀ ਚਿਤਾਵਨੀ ਦਿੱਤੀ ਹੈ ਕਿ ਗੱਡੀਆਂ ਦੇ ਚਲਾਨ ਵਗੈਰਾ ਕੱਟੇ ਜਾਣਗੇ, ਪਰ ਸਰਕਾਰ ਉਹਨਾਂ ਨਾਲ ਧੱਕਾ ਕਰਨ ਦੀ ਬਜਾਏ ਉਹਨਾਂ ਦੀ ਮਜ਼ਬੂਰੀ ਸਮਝੇ। ਕਿਉਕਿ ਲਾਕ-ਡਾਊਨ ਦੇ ਦੋਰਾਨ ਪ੍ਰਾਈਵੇਟ ਸਕੂਲ ਬੱਸਾਂ ਉਪਰੇਟਰਾਂ ਦੀ ਨਿੱਜੀ ਆਮਦਨ ਰੁਕ ਗਈ ਸੀ ਅਤੇ ਖੜ੍ਹੀਆਂ ਬੱਸਾਂ ਦਾ ਕੋਈ ਟੈਕਸ ਨਹੀਂ ਬਣਦਾ, ਜਿਸ ਕਰਕੇ ਉਹਨਾਂ ਨੂੰ ਮੁਆਫ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਚਲਾਨ ਕੱਟਦਾ ਹੈ ਤਾਂ ਸਰਕਾਰ ਦੇ ਖਿਲਾਫ ਧਰਨਾ ਲਗਾਇਆਂ ਜਾਵੇਗਾ।

ਇਸ ਬੈਠਕ ਵਿੱਚ ਹੁਸ਼ਿਆਰਪੁਰ ਤੋਂ ਸੁੱਖਮਨ ਸਿੰਘ ਧਾਲੀਵਾਲ, ਲੁਧਿਆਣਾ ਤੋਂ ਭਰਪੂਰ ਸਿੰਘ, ਫਗਵਾੜਾ ਤੋਂ ਜਸਵਿੰਦਰ ਸਿੰਘ, ਬਰਨਾਲਾ ਤੋਂ ਕੁਲਵੰਤ ਸਿੰਘ, ਜਲੰਧਰ ਤੋਂ ਜਸਪ੍ਰੀਤ ਸਿੰਘ, ਨਵਾਂ ਸ਼ਹਿਰ ਤੋਂ ਜਸਵੰਤ ਸਿੰਘ, ਕਪੂਰਥਲਾ ਤੋਂ ਪ੍ਰਹਿਲਾਦ ਚੰਦ, ਸਰਵਣ ਸਿੰਘ, ਸਤਨਾਮ ਸਿੰਘ, ਰਾਜਨ ਸਿੰਘ, ਸੁਖਚੈਨ ਸਿੰਘ, ਹਰਿੰਦਰ ਸਿੰਘ, ਦੀਪਕ ਪਨੇਸਰ, ਅਮਰਜੀਤ ਸਿੰਘ, ਹਜੂਰਾ ਸਿੰਘ, ਲਖਵੀਰ ਸਿੰਘ, ਹਰਮਿੰਦਰ ਸਿੰਘ, ਕਮਲਜੀਤ ਸਿੰਘ, ਰਣਜੀਤ ਸਿੰਘ, ਚਰਨਜੀਤ ਸਿੰਘ, ਜੈਕਵ, ਬਲਵਿੰਦਰ ਸਿੰਘ ਧੁੱਗਾ, ਜਰਨੈਲ ਸਿੰਘ ਆਦਿ ਟਰਾਂਸਪੋਰਟਰ ਹਾਜ਼ਿਰ ਸਨ।

LEAVE A REPLY

Please enter your comment!
Please enter your name here