ਸਰਕਾਰੀ ਅਤੇ ਮਾਨਤਾ ਪ੍ਰਾਪਤ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਸਕਰੀਨਿੰਗ 01 ਜੁਲਾਈ ਤੋਂ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਅਧੀਨ ਜਿਲ੍ਹੇ ਦੇ ਸਮੂਹ ਆਯੂਰਵੈਦਿਕ ਮੈਡੀਕਲ ਅਫ਼ਸਰਾਂ ਦੀ ਵਿਸ਼ੇਸ਼ ਮੀਟਿੰਗ ਕਾਰਜਕਾਰੀ ਸਿਵਲ ਸਰਜਨ ਡਾ.ਪਵਨ ਕੁਮਾਰ ਜੀ ਦੀ ਪ੍ਰਧਾਨਗੀ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾH ਸੀਮਾ ਗਰਗ ਜੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਜਿਸ ਵਿੱਚ ਡਾ. ਮੀਤ ਸਿੰਘ ਅਤੇ ਡਾ.ਹਰਪ੍ਰੀਤ ਕੌਰ ਵੀ ਉਪਸਥਿਤ ਰਹੇ। ਇਸ ਦੌਰਾਨ ਨਵੇਂ ਇਲੈਕਟ੍ਰਾਨਿਕ ਹਿਮੋਗਲੋਬਿਨ ਮੀਟਰ ਨੂੰ ਇਸਤੇਮਾਲ ਕਰਨ ਸਬੰਧੀ ਡੈਮੋ ਰਾਹੀਂ ਟੇ੍ਰਨਿੰਗ ਦਿੱਤੀ ਗਈ।

Advertisements

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਪਵਨ ਕੁਮਾਰ ਨੇ ਕਿਹਾ ਕਿ ਮਿਤੀ 01 ਜੁਲਾਈ ਤੋਂ ਖੁਲਣ ਵਾਲੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਸਕਰੀਨਿੰਗ ਵੇਲੇ ਖੂਨ ਦੀ ਜਾਂਚ ਬੇਹਤਰ ਤਰੀਕੇ ਨਾਲ ਕੀਤੀ ਜਾ ਸਕੇ, ਇਸਦੇ ਲਈ ਸਿਹਤ ਵਿਭਾਗ ਦੀਆਂ ਆਰ ਬੀ ਐਸ ਕੇ ਟੀਮਾਂ ਨੂੰ ਨਵੇਂ ਇਲੈਕਟ੍ਰਾਨਿੰਗ ਹਿਮੋਗਲੋਬਿਨ ਮੀਟਰ ਦਿੱਤੇ ਗਏ ਹਨ। ਉਹਨਾਂ ਆਰ ਬੀ ਐਸ ਕੇ  ਦੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਸਕੂਲੀ ਬੱਚਿਆਂ ਨੂੰ ਹੱਥ ਧੋਣ ਲਈ ਸਹੀ ਵਿਗਿਆਨਿਕ ਤਰੀਕਾ ਸਿਖਾਇਆ ਜਾਵੇ ਅਤੇ ਬਾਜ਼ਾਰ ਵਿੱਚ ਮਿਲ ਰਹੇ ਕੱਟੇ ਹੋਏ ਫਲ ਅਤੇ ਨੰਗੀਅ ਵਸਤੂਆਂ ਨਾ ਖਾਣ ਦੀ ਸਲਾਹ ਦਿੱਤੀ ਜਾਵੇ।

ਇਸ ਦੌਰਾਨ ਡਾ. ਸੀਮਾ ਗਰਗ ਨੇ ਏHਐਮHਓ ਨੂੰ ਆਂਗਨਵਾੜੀ ਸੈਂਟਰਾਂ ਵਿੱਚ ਆ ਰਹੇ ਬੱਚਿਆਂ ਲਈ ਉਹਨਾਂ ਦੇ ਮਾਪਿਆਂ ਨੂੰ ਓH ਆਰHਐਸ (ਦਸਤ ਰੋਕੂ ਘੋਲ) ਦੀ ਸਹੀ ਵਰਤੋ ਬਾਰੇ ਸਮਝਾਉਣ ਲਈ ਕਿਹਾ। ਉਹਨਾਂ ਸਕੂਲਾਂ ਵਿੱਚ 10 ਅਤੇ 16 ਸਾਲ ਦੇ ਬੱਚਿਆਂ ਨੂੰ ਟੀHਡੀH ਵੈਕਸੀਨ ਦੇ ਟੀਕੇ ਏਰੀਏ ਦੀ ਏ.ਐ/ਨ.ਮ ਰਾਹੀਂ ਲਗਾਉਣੇ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ। ਉਕਤ ਤੋਂ ਇਲਾਵਾ ਮੀਟਿੰਗ ਦੌਰਾਨ ਟੀਮਾਂ ਨੂੰ ਸਕੂਲਾਂ ਵਿੱਚ ਬੱਚਿਆਂ ਦੀ ਸਕਰੀਨਿੰਗ ਕਰਨ ਲਈ ਆ ਰਹੀਆਂ ਔਕੜਾਂ ਜਿਵੇਂ ਸਟਾਫ ਅਤੇ ਵਾਹਨਾਂ ਦੀ ਕਮੀ ਆਦਿ ਬਾਰੇ ਸਮੀਖਿਆ ਕੀਤੀ ਅਤੇ ਪਹਿਲੀ ਜੁਲਾਈ ਤੱਕ ਡਿਮਾਂਡ ਭੇਜਣ ਦੀ ਹਦਾਇਤ ਕੀਤੀ ਗਈ ।

LEAVE A REPLY

Please enter your comment!
Please enter your name here