ਦੁੱਖਦਾਈ: ਪਾਕਿਸਤਾਨ ਵਿੱਚ ਇਤਿਹਾਸਿਕ ਗੁਰੂਦੁਆਰਿਆਂ ਨੂੰ ਢਾਹ ਕੇ ਬਣਾਏ ਗਏ ਬੁੱਚੜਖਾਨੇ, ਥਾਣੇ, ਮੀਟ ਦੀਆਂ ਦੁਕਾਨਾਂ ਅਤੇ ਕਬਰਾਂ

ਦਿੱਲੀ। ਪਾਕਿਸਤਾਨ ਵਿੱਚ ਕਈ ਸਾਰੇ ਇਤਿਹਾਸਿਕ ਗੁਰੂਦੁਆਰਿਆਂ ਨੂੰ ਢਾਹ ਕੇ ਉਹਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਪਾਕਿਸਤਾਨ ਵਿੱਚ ਸਰਕਾਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਬੇਅਦਬੀ ਕਰ ਰਹੀ ਹੈ। ਦੱਸ ਦਈਏ ਕਿ ਉਥੋਂ ਦੇ ਸਥਾਨਿਕ ਲੋਕਾਂ ਵੱਲੋਂ ਖੱਲੇ੍ਹਆਮ ਗੁਰਦੁਆਰਿਆਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਜਿਸਦੇ ਕਾਰਣ ਉਥੋ ਦੇ ਗੁਰੂਦੁਆਰਿਆਂ ਦੀ ਹਾਲਤ ਖਸਤਾ ਹੋ ਗਈ ਹੈ। ਅਜਿਹਾ ਹੀ ਇੱਕ ਇਤਿਹਾਸਿਕ ਗੁਰੂਦੁਆਰਾ ਸ੍ਰੀ ਦਮਦਮਾ ਸਾਹਿਬ ਹੈ, ਜੋ ਕਿ ਰਾਵਲਪਿੰਡੀ ਦੇ ਰਾਜਾ ਬਜ਼ਾਰ ਵਿੱਚ ਸਥਿਤ ਹੈ। ਪਰ ਸਥਾਨਿਕ ਲੋਕ ਇਸ ਗੁਰੂਦੁਆਰੇ ਨੂੰ ਬੁੱਚੜਖਾਨੇ ਅਤੇ ਮੀਟ ਦੀ ਦੁਕਾਨ ਵਜੋਂ ਵਰਤ ਕੇ ਬੇਅਦਬੀ ਕਰ ਰਹੇ ਹਨ, ਲੋਕਾਂ ਵੱਲੋਂ ਗੁਰੂਦੁਆਰੇ ਦੇ ਕਮਰਿਆਂ ਨੂੰ ਨਾਜ਼ਾਇਜ਼ ਜ਼ਬਤ ਕੀਤਾ ਗਿਆ ਹੈ। ਅਜਿਹੀ ਹੀ ਉਦਾਹਰਣ ਸ਼੍ਰੀ ਗੁਰੂ ਸਿੰਘ ਸਭਾ ਗੁਰੂਦੁਆਰਾ ਵਿੱਚ ਦੇਖਣ ਨੂੰ ਮਿਲੀ ।

Advertisements

ਇਹ ਪੰਜਾਬ ਸੂਬੇ ਦੇ ਗਲ੍ਹਾ ਮੰਡੀ ਵਿੱਚ ਸਥਿਤ ਹੈ। ਇਸਦੀ ਇਮਾਰਤ ਬਹੁਤ ਵੱਡੀ ਹੈ ਪਰ ਫਿਲਹਾਲ ਇਸਨੂੰ ਸਥਾਨਿਕ ਸਰਕਾਰ ਵੱਲੋਂ ਕਬਜ਼ੇ ਵਿੱਚ ਲੈ ਕੇ ਇਸਨੂੰ ਥਾਣੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਇੱਕ ਹੋਰ ਇਤਿਹਾਸਿਕ ਗੁਰੂਦੁਆਰਾ ਕਿਲ੍ਹਾ ਸਾਹਿਬ ਵੀ ਮੌਜੂਦ ਹੈ ਜਿੱਥੇ ਕਿ ਕਬਰ ਬਣਾ ਲਈ ਗਈ ਹੈ। ਇਹ ਗੁਰੂਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਬਣਾਇਆਂ ਗਿਆ ਹੈ। ਸਥਾਨਿਕ ਸਿੱਖਾਂ ਵੱਲੋਂ ਇਹ ਕਈ ਵਾਰੀ ਮੁੱਦਾ ਚੁੱਕਿਆਂ ਗਿਆ ਪਰ ਉਹਨਾਂ ਦੀ ਗੱਲ ਨੂੰ ਹਮੇਸ਼ਾਂ ਅਣਸੁਣਿਆਂ ਕੀਤਾ ਗਿਆ । ਇੱਥੇ ਕਈ ਗੁਰੂਦੁਆਰਿਆਂ ਨੂੰ ਜਾਨਵਰਾਂ ਦੀ ਸ਼ੈਡ ਵਿੱਚ ਵੀ ਤਬਦੀਲ ਕਰ ਦਿੱਤਾ ਗਿਆ ਹੈ। ਇੱਥੋ ਇਹ ਸਾਬਿਤ ਹੁੰਦਾ ਹੈ ਕਿ ਉੱਥੋ ਦੀ ਸਰਕਾਰ ਵੱਲੋਂ ਸਿੱਖ ਧਰਮ ਲਈ ਕੋਈ ਭਾਵਨਾਂ ਨਹੀਂ ਹੈ।

http://dhunt.in/ym26y?ss=pd&s=i&uu=0x4af8214430c5ed33

LEAVE A REPLY

Please enter your comment!
Please enter your name here