
ਦਿੱਲੀ(ਦ ਸਟੈਲਰ ਨਿਊਜ਼)। ਮਸ਼ਹੂਰ ਬਾਡੀ ਬਿਲਡਰ ਤੇ ਸਾਬਕਾ ਮਿਸਟਰ ਇੰਡੀਆ ਪ੍ਰੇਮਰਾਜ ਅਰੋੜਾ ਦਾ ਦੇਹਾਂਤ ਹੋ ਗਿਆ ਹੈ। ਪ੍ਰੇਮਰਾਜ ਦੀ ਉਮਰ 42 ਸਾਲਾਂ ਦੇ ਕਰੀਬ ਸੀ। ਕਸਰਤ ਕਰਨ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਬਾਥਰੂਮ ਵਿੱਚੋਂ ਮਿਲੀ ਹੈ। ਜਾਣਕਾਰੀ ਮੁਤਾਬਕ ਵਰਕਆਊਟ ਕਰਨ ਤੋਂ ਬਾਅਦ ਪ੍ਰੇਮਰਾਜ ਬਾਥਰੂਮ ਵਿੱਚ ਗਿਆ ਸੀ ਅਤੇ ਕਾਫ਼ੀ ਦੇਰ ਤੱਕ ਬਾਹਰ ਨਾ ਆਉਣ ਕਾਰਨ ਪਰਿਵਾਰਕ ਮੈਂਬਰਾਂ ਨੇ ਜਾਂਚ ਕੀਤੀ, ਪਰ ਉਸਦੀ ਮੌਤ ਹੋ ਚੁੱਕੀ ਸੀ।

ਪ੍ਰੇਮਰਾਜ ਅਰੋੜਾ ਨੇ 2014 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ। ਰਿਸ਼ਤੇਦਾਰਾਂ ਨੇ ਦੱਸਿਆਂ ਕਿ ਪ੍ਰੇਮਰਾਜ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਸੀ ਤੇ ਸਹੀ ਖੁਰਾਕ ਦਾ ਸੇਵਨ ਕਰਦਾ ਸੀ। ਉਹ ਫਿਟਨੈਸ ਕੋਚ ਤੇ ਜਿਮ ਇੰਸਟ੍ਰਕਟਰ ਵੀ ਸੀ। ਇਹ ਜਿਮ ਦਾ ਸ਼ੌਕੀਨ ਸੀ ਅਤੇ ਆਪਣੇ ਸਰੀਰ ਦਾ ਬਹੁਤ ਧਿਆਨ ਰੱਖਦਾ ਸੀ।
