ਨਿਗਮ ਵੱਲੋਂ ਇਕ ਮੋਬਾਈਲ RRR ਸੈਂਟਰ ਵੈਨ ਸੇਵਾ ਕੀਤੀ ਸ਼ੁਰੂ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਮਿਸ਼ਨਰ ਨਗਰ ਨਿਗਮ ਕਪੂਰਥਾਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰ ਵੱਲੋਂ 5 ਜੂਨ ਨੂੰ ਮਨਾਏ ਜਾ ਰਹੇ ਵਾਤਾਵਰਨ ਦਿਵਸ ਦੇ ਤਹਿਤ ਪੂਰੇ ਸੂਬੇ ਵਿੱਚ RRR ਸੈਂਟਰਾਂ ਨੂੰ ਖੋਲ੍ਹਿਆ ਜਾ ਰਿਹਾ ਹੈ ਜਿਸ ਵਿਚ ਮੁੜ ਵਰਤੋਂ ਵਿੱਚ ਆਉਣ ਵਾਲੇ ਸਮਾਨ ਆਦ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਜੋ ਕਿ ਜਰੂਰਤਮੰਦ ਲੋਕਾਂ ਨੂੰ ਮੁਫ਼ਤ ਵਿੱਚ ਦਿੱਤਾ ਜਾਣਾ ਹੈ। ਜਿਸ ਦੇ ਸਬੰਧ ਵਿੱਚ ਸ਼ਹਿਰ ਵਾਸੀਆ ਵਲੋਂ ਨਗਰ ਨਿਗਮ ਨੂੰ ਆਪਣਾ ਪੁਰਨ ਸਹਿਯੋਗ ਦਿੱਤਾ ਜਾ ਰਿਹਾ ਹੈ।

Advertisements

ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਇਕ ਮੋਬਾਈਲ RRR ਸੈਂਟਰ ਵੈਨ ਸੇਵਾ ਵੀ ਸ਼ੁਰੂ ਕੀਤੀ ਗਈ ਜੌ ਕਿ ਸਹਿਰ ਵਾਸੀਆਂ ਤੋਂ ਓਨਾ ਦੇ ਏਰੀਏ ਵਿੱਚ ਜਾ ਕੇ ਓਨਾ ਤੋ ਰੀਸਾਈਕਲ ਹੋਣ ਵਾਲਾ ਸਮਾਨ ਆਦਿ ਪ੍ਰਾਪਤ ਕਰਦੀ ਹੈ। ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ ਵੱਖ ਜਗ੍ਹਾਵਾਂ ਅਤੇ ਸਕੂਲਾਂ ਵਿੱਚ ਵੀ ਇਹ ਸੈਂਟਰ ਖੋਲ੍ਹੇ ਗਏ ਹਨ। ਜਿਸ ਵਿਚ ਸਰਕਾਰੀ ਪ੍ਰਾਈਮਰੀ ਅਤੇ ਹਾਈ ਸਕੂਲ ਮਹਤਾਬਗੜ, ਸਰਕਾਰੀ ਹਾਈ ਸਕੂਲ ਤੋਪ ਖਾਣਾ, ਧਾਰਨੀ ਧਾਮ ਮੰਦਰ, ਸ਼ਾਂਤੀ ਪਬਲਿਕ ਸਕੂਲ ਸ਼ਾਲੀਮਾਰ ਅਵਿਨੀਓ ਅਤੇ ਅਗੰਵਡੀ ਸੈਂਟਰ ਮਾਲਕਾਨਾ ਮੁਹੱਲਾ ਸ਼ਾਮਿਲ ਹਨ। ਮਾਣਯੋਗ ਕਮਿਸ਼ਨਰ ਨਗਰ ਨਿਗਮ ਜੀ ਵੱਲੋਂ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵਧ ਤੋਂ ਵੱਧ ਇਸ ਮੁਹਿਮ ਵਿੱਚ ਆਪਣਾ ਸਹਿਯੋਗ ਦੇਣ ਅਤੇ ਇਹ ਮੁਹਿਮ 5 ਜੂਨ ਤੱਕ ਚਲਾਈ ਜਾਣੀ ਹੈ।

LEAVE A REPLY

Please enter your comment!
Please enter your name here