ਏ.ਡੀ.ਸੀ. ਨੇ ਡੀ.ਬੀ.ਈ.ਈ. ਵਿੱਚ ਆਏ ਪ੍ਰਾਰਥੀਆਂ ਨੂੰ ਕੈਰੀਅਰ ਬਾਰੇ ਦਿੱਤੀ ਜਾਣਕਾਰੀ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਘਰ-ਘਰ ਰੋਜਾਗਰ ਮਿਸ਼ਨ ਤਹਿਤ ਡੀ.ਬੀ.ਈ.ਈ. ਵਿਖੇ ਐਮ.ਜੀ.ਐਨ. ਕਾਲਜ ਝਾਖੋਲਾੜੀ (ਪਠਾਨਕੋਟ) ਦੇ  ਵਿਦਿਆਰਥੀਆਂ ਦੁਆਰਾ ਵਿਜ਼ਟ ਕੀਤੀ ਗਈ।

Advertisements

ਜਿਸ ਵਿਚ ਵਿਸ਼ੇਸ ਰੂਪ ਵਿਚ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਵਿਦਿਆਰਥੀਆਂ ਦੇ ਉਜਵਲ ਭਵਿੱਖ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਨਾਲ ਹੀ ਉਹਨਾਂ ਵੱਲੋਂ ਡੀ.ਬੀ.ਈ.ਈ ਵਿਚ ਹੋਰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਜਿਵੇਂ ਕਿ ਕੈਰੀਅਰ ਕੋਂਸਲਿੰਗ, ਸਵੈ-ਰੋਜਗਾਰ, ਪਲੇਸਮੈਂਟ ਕੈਂਪਸ, ਫ੍ਰੀ-ਇੰਟਰਨੈੱਟ ਆਦਿ ਵਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।

ਇਸ ਕੈਰੀਅਰ ਕੋਸਲਿੰਗ ਦੋਰਾਨ ਗੁਰਮੇਲ ਸਿੰੰਘ ਜਿਲਾ ਰੋਜਗਾਰ ਅਫਸਰ, ਰਕੇਸ਼ ਕੁਮਾਰ ਪਲੇਸਮੈਂਟ ਅਫਸਰ, ਪਿੰ੍ਰਸੀਪਲ ਐਮ.ਜੀ.ਐਨ. ਕਾਲਜ ਬਾਗੇਸ਼ਵਰੀ ਸ਼ਰਮਾ, ਪ੍ਰੋਫੈਸਰ ਬੋਧਰਾਜ ਅਤੇ ਸੁਲਖਸ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ ਸਾਂਈ ਕਾਲਜ ਬਧਾਨੀ ਵੱਲੋਂ ਵਿਦਿਆਰਥੀਆਂ ਦੀ ਕੋਂਸਲਿੰਗ ਕੀਤੀ ਗਈ।

LEAVE A REPLY

Please enter your comment!
Please enter your name here