33ਵੇਂ ਡੈਂਟਲ ਪੰਦਰਵਾੜੇ ਦੌਰਾਨ ਲੋਕਾਂ ਨੂੰ ਵੰਡੇ ਮੁਫਤ ਡੈਂਚਰ

ਪਠਾਨਕੋਟ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾਕਟਰ ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ 33ਵਾਂ ਡੈਂਟਲ ਪੰਦਰਵਾੜਾ ਜਿਲਾ ਪਠਾਨਕੋਟ ਵਿਖੇ ਮਨਾਇਆ ਗਿਆ ਜਿਲਾ ਡੈਂਟਲ ਹੈਲਥ ਅਫਸਰ ਡਾਕਟਰ ਡੋਲੀ ਅਗਰਵਾਲ ਨੇ ਦੱਸਿਆ ਕਿ 1 ਫਰਵਰੀ ਤੋਂ ਲੈਕੇ 15 ਫਰਵਰੀ ਤੱਕ ਦੰਦਾ ਦੇ 33ਵਾਂ ਪੰਦਰਵਾੜੇ ਦੌਰਾਨ 50 ਗਰੀਬ ਅਤੇ ਜਰੂਰਤ ਮੰਦ ਲੋਕਾਂ ਦੇ ਦੰਦਾ ਦੇ ਸੈੱਟ ਮੁਫਤ ਲਗਾਏ ਗਏ ਲੱਗਭੱਗ 1400 ਲੋਕਾਂ ਦੇ ਦੰਦਾ ਦਾ ਮੁਫਤ ਤੇ ਸਫਲ ਇਲਾਜ ਕੀਤਾ ਗਿਆ।

Advertisements

ਦੰਦਾ ਦੇ ਮਾਹਿਰ ਡਾਕਟਰ ਸ਼ੈਲਾ ਕਨਵਰ ਨੇ ਦੱਸਿਆ ਦੰਦਾ ਦੇ ਪੰਦਰਵਾੜੇ ਦੌਰਾਨ ਲੋਕਾ  ਅਤੇ ਸਕੂਲ ਦੇ ਬੱਚਿਆਂ ਨੂੰ ਦੰਦਾ ਦੀਆਂ ਬਿਮਾਰੀਆਂ ਦੇ ਕਾਰਨ/ ਲਛਣ/ ਪਰਹੇਜ਼ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਦੰਦਾ ਦੀ ਸਫਾਈ ਕਰਨ ਬਾਰੇ ਦੱਸਿਆ ਕਿ ਦਿਨ ਵਿੱਚ ਦੋ ਵਾਰ ਬਰਸ਼ ਕਰਨਾ ਚਾਹੀਦਾ ਹੈ।

ਹਰ 6 ਮਹੀਨੇ ਬਾਅਦ ਦੰਦਾ ਦੇ ਮਾਹਿਰ ਡਾਕਟਰਾਂ ਕੋਲੋਂ  ਦੰਦਾ ਦਾ ਚੈੱਕਅਪ ਕਰਵਾਉਣ ਚਾਹੀਦਾ ਹੈ ਉਨ ਨੂੰ ਮਿਠੇ ਅਤੇ ਚਿਪਚਿਪੇ ਪਦਾਰਥ ਨਹੀ ਖਾਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਦੰਦਾ ਦਾ ਨੁਕਸਾਨ ਹੁੰਦਾ ਹੈ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਇੰਚ, ਡਾਕਟਰ ਭੁਪਿੰਦਰ ਸਿੰਘ ਸਿਵਲ ਹਸਪਤਾਲ ਪਠਾਨਕੋਟ, ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਰਾਕੇਸ਼ ਸਰਪਾਲ, ਜਿਲਾ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ, ਡੈਂਟਲ ਮਕੈਨਿਕ ਕਮਲ ਕਿਸ਼ੋਰ, ਡੈਂਟਲ ਹਾਈਜੀਨਿਸਟ ਸੁਨੀਤਾ, ਜੀਤ, ਇੰਦਰਜੀਤ, ਚਮਨ ਆਦਿ ਸ਼ਾਮਿਲ ਹੋਏ।

LEAVE A REPLY

Please enter your comment!
Please enter your name here