ਵਿਆਹ ਤੋਂ ਇਨਕਾਰ ਕਰਨ ਤੇ ਲੜਕੀ ਦਾ ਰਾਡ ਮਾਰ ਕੇ ਕੀਤਾ ਕਤਲ, ਆਰੋਪੀ ਗ੍ਰਿਫ਼ਤਾਰ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਦਿੱਲੀ ਦੇ ਪੋਰਸ਼ ਇਲਾਕੇ ਮਾਲਵੀਅ ਨਗਰ ਵਿੱਚ ਦਿਨ-ਦਿਹਾੜੇ ਇੱਕ ਕੁੜੀ ਦਾ ਕਤਲ ਕਰਨਾ ਦਾ ਮਾਮਲਾ ਮਿਲਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥਣ ਦਾ ਨਾਂ ਨਰਗਿਸ ਹੈ। ਉਸਦਾ ਕਤਲ ਕਰਕੇ ਫਰਾਰ ਦੋਸ਼ੀ ਨੂੰ ਫੜ ਲਿਆ ਗਿਆ ਹੈ। ਦੋਸ਼ੀ ਨੇ ਪੁੱਛਗਿਛ ਵਿੱਚ ਦੱਸਿਆ ਕਿ ਕੁੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਗੁੱਸੇ ਵਿੱਚ ਆ ਕੇ ਕੁੜੀ ਦਾ ਕਤਲ ਕਰ ਦਿੱਤਾ।

Advertisements

ਜਾਣਕਾਰੀ ਮੁਤਾਬਕ ਮਾਲਵੀਅ ਨਗਰ ਦੇ ਕਮਲਾ ਨਹਿਰੂ ਕਾਲਜ ਵਿੱਚ ਪੜ੍ਹਨ ਵਾਲੀ ਵਿਦਿਆਰਥਣ ਨਰਗਿਸ ਤੇ ਪਾਰਕ ਵਿੱਚ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਗਿਆ। ਸਿਰ ਤੇ ਲੋਹੇ ਦੀ ਰਾਜ ਮਾਰਨ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ, ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਦੋਸ਼ੀ ਦੀ ਪਹਿਚਾਣ ਇਰਫਾਨ ਵਾਸੀ ਸੰਗਮ ਵਿਹਾਰ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

LEAVE A REPLY

Please enter your comment!
Please enter your name here