
ਝਾਰਖੰਡ (ਦ ਸਟੈਲਰ ਨਿਊਜ਼), ਪਲਕ। ਝਾਰਖੰਡ ਦੇ ਗਿਰਿਡੀਹ ਤੋਂ ਇੱਕ ਘਿਣਾਉਣੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਸਰਿਆ ਥਾਣੇ ਅਧੀਨ ਪੈਂਦੇ ਕੋਵਡਿਆ ਟੋਲਾ ਵਿੱਚ ਰਾਤ ਨੂੰ ਇੱਕ ਦਲਿਤ ਔਰਤ ਨੂੰ ਨਗਨ ਕਰਕੇ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ ਗਿਆ। ਇਸ ਸੰਬੰਧੀ ਪੀੜਤ ਔਰਤ ਨੇ ਦੱਸਿਆ ਕਿ ਅਚਾਨਕ ਕੋਵਡਿਆ ਟੋਲਾ ਦੇ ਕੁਝ ਪੁਰਸ਼ ਤੇ ਔਰਤਾਂ ਉਸ ਦੇ ਘਰ ਆਏ ਤੇ ਜਬਰਨ ਕੱਪੜੇ ਨਾਲ ਮੂੰਹ ਬੰਨ੍ਹ ਕੇ ਉਸ ਨੂੰ ਘਰ ਤੋਂ ਲਗਭਗ 500 ਮੀਟਰ ਦੂਰ ਜੰਗਲ ਵੱਲ ਲੈ ਗਏ। ਉੱਥ ਇੱਕ ਦਰੱਖਤ ਨਾਲ ਬੰਨ੍ਹ ਕੇ ਉਸ ਨਾਲ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿੱਤੀ।

ਜਿਸ ਤੋਂ ਬਾਅਦ ਔਰਤ ਬੇਹੋਸ਼ ਹੋ ਗਈ। ਮਾਮਲੇ ਦੀ ਸੂਚਨਾ ਸਥਾਨਕ ਲੋਕਾਂ ਨੇ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਸਰਿਆ ਪੁਲਿਸ ਨੇ ਔਰਤ ਨੂੰ ਆਪਣੀ ਸੁਰੱਖਿਆ ਵਿੱਚ ਲੈ ਕੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ। ਉੱਥੇ ਹੀ ਘਟਨਾ ਦੇ ਕਾਰਨ ਬਾਰੇ ਪੀੜਤ ਔਰਤ ਕੁੱਝ ਸਪੱਸ਼ਟ ਨਹੀਂ ਦੱਸ ਸਕੀ। ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਕਤ ਔਰਤ ਦੇ ਨਾਜਾਇਜ਼ ਸੰਬੰਧ ਸੀ। ਸ਼ਾਇਦ ਇਸੇ ਲਈ ਗੁੱਸਾਏ ਲੋਕਾਂ ਨੂੰ ਉਸ ਨਾਲ ਅਜਿਹਾ ਕੀਤਾ ਹੈ।










