Friday, October 30, 2026
Home National ਵਿਅਕਤੀ ਨੇ ਲਿਵ-ਇਨ ਪਾਟਨਰ ਦੇ ਪੱਥਰ ਕੱਟਣ ਵਾਲੀ ਮਸ਼ੀਨ ਨਾਲ ਕੀਤੇ ਵੱਖ-ਵੱਖ...

ਵਿਅਕਤੀ ਨੇ ਲਿਵ-ਇਨ ਪਾਟਨਰ ਦੇ ਪੱਥਰ ਕੱਟਣ ਵਾਲੀ ਮਸ਼ੀਨ ਨਾਲ ਕੀਤੇ ਵੱਖ-ਵੱਖ ਟੁੱਕੜੇ

ਹੈਦਰਾਬਾਦ (ਦ ਸਟੈਲਰ ਨਿਊਜ਼)। ਹੈਦਰਾਬਾਦ ਵਿੱਚ ਬਹੁਤ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਕ ਆਦਮੀ ਨੇ ਆਪਣੀ ਲਿਵ-ਇਨ-ਪਾਟਨਰ ਨੂੰ ਪੱਥਰ ਕੱਟਣ ਵਾਲੀ ਮਸ਼ੀਨ ਨਾਲ ਉਸਦੀ ਲਾਸ਼ ਦੇ ਟੁੱਕੜੇ ਕਰਕੇ ਵੱਖ-ਵੱਖ ਥਾਵਾਂ ਤੇ ਸੁੱਟ ਦਿੱਤਾ। ਪਹਿਲਾਂ ਸਿਰ ਨੂੰ ਵੱਖ ਕੀਤਾ, ਫਿਰ ਹੱਥਾਂ,ਪੈਰਾਂ ਨੂੰ ਕੱਟ ਕੇ ਧੱੜ ਤੋਂ ਵੱਖ ਕਰ ਦਿੱਤਾ। ਪੁਲਿਸ ਨੇ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਾਣਕਾਰੀ ਦੇ ਮੁਤਾਬਕ, ਸੁਧਾਕਰ ਨਾਂ ਦੇ ਕਰਮਚਾਰੀ ਨੂੰ ਧਿਯਾਗਲਗੁੜਾ ਰੋਡ ਤੇ ਕੂੜੇ ਵਾਲੀ ਥਾਂ ਤੋਂ ਇੱਕ ਕਾਲੇ ਰੰਗ ਦੇ ਲਿਫ਼ਾਫੇ ਵਿੱਚ ਮਹਿਲਾ ਦਾ ਕੱਟਿਆ ਹੋਇਆ ਸਰੀਰ ਮਿਲਿਆ।

Advertisements

ਇਸ ਤੋਂ ਬਾਅਦ ਕਰਮਚਾਰੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਜਾਂਚ ਤੋਂ ਬਾਅਦ ਮ੍ਰਿਤਕ ਮਹਿਲਾ ਦੀ ਪਹਿਚਾਣ ਯੇਰਮ ਅਨੁਰਾਧਾ ਰੇਡੀ ਤੇ ਤੌਰ ਤੇ ਹੋਈ ਹੈ । ਅਨੁਰਾਧਾ ਜਸਦੀ ਉਮਰ ਕਰੀਬ 55 ਸਾਲ ਸੀ। ਇਸਦਾ 48 ਸਾਲ ਦੇ ਚੰਦਰ ਮੋਹਨ ਦੇ ਨਾਲ 15 ਸਾਲ ਤੋਂ ਨਜਾਇਜ਼ ਸੰਬੰਧ ਸੀ। ਅਨੁਰਾਧਾ ਦੇ ਪਤੀ ਨੇ ਉਸਨੂੰ ਕਾਫ਼ੀ ਸਮੇਂ ਪਹਿਲਾਂ ਛੱਡ ਦਿੱਤਾ ਸੀ ਤੇ ਅਨੁਰਾਧਾ, ਚੰਦਰ ਮੋਹਨ ਦੇ ਘਰ ਵਿੱਚ ਹੀ ਰਹਿੰਦੀ ਸੀ।

LEAVE A REPLY

Please enter your comment!
Please enter your name here