ਜ਼ਿਲ੍ਹੇ ਦੇ 16 ਬਲਾਕਾਂ ਦੇ ਮੈਥ ਅਧਿਆਪਕਾਂ ਦੀ ਦੂਜੇ ਗੇੜ ਦੀ ਹੋਈ ਟ੍ਰੇਨਿੰਗ

ਪਟਿਆਲਾ (ਦ ਸਟੈਲਰ ਨਿਊਜ਼): ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾਹਰਿੰਦਰ ਕੌਰ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਰਵਿੰਦਰ ਪਾਲ ਦੀ ਦੇਖ-ਰੇਖ ਵਿੱਚ ਮੈਥ ਵਿਸ਼ੇ ਨਾਲ ਸੰਬੰਧਿਤ ਅਧਿਆਪਕਾਂ ਦੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਦੂਜੇ ਗੇੜ ਦੀ ਦੋ ਰੋਜ਼ਾ ਟ੍ਰੇਨਿੰਗ ਦਾ ਬਲਾਕ ਬਾਬਰਪੁਰ ਐਟ ਨਾਭਾ, ਭਾਦਸੋਂ-1 ਅਤੇ ਭਾਦਸੋਂ-2 ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਾਦਸੋਂ ਵਿਖੇ, ਬਲਾਕ ਭੁਨਰਹੇੜੀ-1, ਭੁਨਰਹੇੜੀ-2, ਦੇਵੀਗੜ੍ਹ, ਘਨੌਰ, ਪਟਿਆਲਾ-1, ਪਟਿਆਲਾ-2 ਅਤੇ ਪਟਿਆਲਾ-3 ਦਾ ਮੈਰੀਟੋਰੀਓਸ ਸਕੂਲ ਪਟਿਆਲਾ ਵਿਖੇ, ਬਲਾਕ ਰਾਜਪੁਰਾ-1, ਰਾਜਪੁਰਾ-2 ਅਤੇ ਡਾਹਰੀਆਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਲਕਾ ਰੋਡ ਵਿਖੇ ਅਤੇ ਬਲਾਕ ਸਮਾਣਾ-1, ਸਮਾਣਾ-2 ਅਤੇ ਸਮਾਣਾ 3 ਦੀ ਪਬਲਿਕ ਕਾਲਜ ਸਮਾਣਾ ਵਿਖੇ ਪ੍ਰਬੰਧ ਕੀਤਾ ਗਿਆ ਹੈ। ਜਿਸ ਵਿੱਚ ਮੈਥ ਦੀਆਂ ਖਾਨ ਅਕੈਡਮੀ, ਜੀਓਗੇਬਰਾ, ਟਾਈਕੈਥੋਂਨ, ਈ-ਲਰਨਿੰਗ, ਮਾਡਲ ਪ੍ਰੇਪ੍ਰੇਸ਼ਨ ਅਤੇ ਕੋਮਨ ਐਰਰ ਆਦਿ ਐਕਟੀਵਿਟੀਜ਼ ਸਾਂਝੀਆਂ ਕੀਤੀਆਂ ਗਈਆਂ।

Advertisements

ਜ਼ਿਲ੍ਹਾ ਮੈਂਟਰ ਮੈਥ ਹਰਸਿਮਰਨਦੀਪ ਸਿੰਘ ਦੁਆਰਾ ਸੈਮੀਨਾਰਾਂ ਨੂੰ ਬਾਖ਼ੂਬੀ ਚਲਾਉਣ ਵਿੱਚ ਸਾਰੇ ਬੀ.ਐਮਜ਼ ਨੂੰ ਪੂਰੀ ਪਲਾਨਿੰਗ ਤਹਿਤ ਸਹਿਯੋਗ ਦਿੱਤਾ ਜਾ ਰਿਹਾ ਹੈ। ਬੀ.ਐਮਜ਼ ਮੈਥ ਅੰਕੁਸ਼ ਮਿੱਤਲ ਪਟਿਆਲਾ-2, ਹਿਮਾਂਸ਼ੂ ਅਗਰਵਾਲ ਪਟਿਆਲਾ-3, ਦਿੱਗਵਿਜੇ ਸਿੰਗਲਾ ਦੇਵੀਗੜ, ਸਮਰਾਟ ਕਪੂਰ ਪਟਿਆਲਾ-1, ਮਨੋਜ ਕੁਮਾਰ ਘਨੌਰ, ਵਿਵੇਕ ਕੁਮਾਰ ਰਾਜਪੁਰਾ-2, ਅਮਨ ਸਿੰਗਲਾ ਰਾਜਪੁਰਾ-1, ਸੁਖਵਿੰਦਰ ਸਿੰਘ ਭੁਨਰਹੇੜੀ-2, ਰਣਜੋਧ ਸਿੰਘ ਡਾਹਰੀਆਂ, ਰਾਕੇਸ਼ ਕੁਮਾਰ ਸਮਾਣਾ-2, ਕਰਨ ਕੁਮਾਰ ਸਮਾਣਾ-3, ਸੰਕਲਪ ਗੁਪਤਾ ਭਾਦਸੋਂ-2, ਮੈਡਮ ਸ਼ੀਤੂ ਭਾਦਸੋਂ-1ਆਦਿ ਦੁਆਰਾ ਟ੍ਰੇਨਿੰਗ ਨੂੰ ਬਹੁਤ ਵਧੀਆ ਤਰੀਕੇ ਨਾਲ ਲਿਆ ਗਿਆ। ਇਸ ਮੌਕੇ ਮੇਜਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਟਿਆਲਾ ਵੀ ਮੌਜੂਦ ਰਹੇ।

LEAVE A REPLY

Please enter your comment!
Please enter your name here