ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਪੂਰਥਲਾ, (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਜਿਲ੍ਹਾ ਕਪੂਰਥਲਾ ਦੇ ਮੁਹੱਲਾ ਅਜੀਤ ਨਗਰ, ਚੂਹੜਵਾਲ ਵਿਖੇ ਪ੍ਰਮਾਤਮਾ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਤਕਰੀਬਨ ਦੋ ਹਫਤਿਆਂ ਤੋਂ ਵਾਲਮੀਕਿ ਮੰਦਿਰ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਸਨ ਤੇ ਅਨੇਕਾਂ ਘਰਾਂ ਵੱਲੋਂ ਪ੍ਰਭਾਤ ਫੇਰੀਆਂ ਵਿੱਚ ਆਈਆਂ ਸੰਗਤਾਂ ਦਾ ਮਾਨ ਸਨਮਾਨ ਕੀਤਾ ਗਿਆ ਅਤੇ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ | ਅੱਜ ਜਿਥੇ ਵਾਲਮੀਕਿ ਗਿਆਨ ਪ੍ਰਕਾਸ਼ ਦੇ ਪਾਠ ਦੇ ਭੋਗ ਪਾਏ ਗਏ ਉਥੇ ਹੀ ਪਾਠ ਪੂਜਾ ਕਰਨ ਲਈ ਮੁੱਖ ਸੇਵਾਦਾਰ ਬਾਬਾ ਕੁਲਦੀਪ ਰਾਏ ਜੀ ਨੇ ਸੰਗਤਾਂ ਕੀਰਤਨ ਰਾਹੀਂ ਨਿਹਾਲ ਕੀਤਾ|

Advertisements

ਸੰਗਤਾਂ ਨੂੰ ਸੰਬੋਧਨ ਕਰਦਿਆਂ ਅਮਰਜੀਤ ਬਿੱਟੂ, ਹਰਬੰਸ ਸਿੰਘ ਜੀ,  ਰਣਜੀਤ ਟੋਹਰੀ,  ਦਾਰਾ ਰਾਮ ਸਾਬਕਾ ਐੱਮ.ਸੀ,  ਬਲਵਿੰਦਰ ਸਿੰਘ ਘਾਰੂ,  ਨਸੀਬ ਕੁਮਾਰ,  ਜਸਪਾਲ ਕਾਕਾ, ਸੰਦੀਪ ਡੋਗਰ, ਬਾਬਾ ਪਲਵਿੰਦਰ ਸਿੰਘ ਘਾਰੂ ਆਦਿ ਨੇ ਸੰਗਤਾਂ ਨੂੰ ਸੰਬੋਧਨ ਕੀਤਾ| ਆਏ ਹੋਏ ਮੁੱਖ ਮਹਿਮਾਨਾਂ ਨੂੰ ਬਾਬਾ ਕੁਲਦੀਪ ਰਾਏ ਜੀ ਨੇ ਜੀ ਆਇਆਂ ਆਖਿਆ ਤੇ ਬਲਬੀਰ ਸਿੰਘ ਬੀਰਾ ਐੱਮ.ਸੀ ਵਾਰਡ ਨੰ 11,  ਵਿਨੋਦ ਸੂਦ ਡਿਪਟੀ ਮੇਅਰ,  ਅਜਮੇਰ ਸਿੰਘ ਸਨੀ ਵਾਰਡ ਨੰ 10, ਪ੍ਰੀਤ ਸੰਗੋਜਲਾ ਜਿਲ੍ਹਾ ਪ੍ਰਧਾਨ ਕਪੂਰਥਲਾ ਜਰਨਾਲਿਸਟ ਪ੍ਰੈਸ ਕਲੱਬ ਪੰਜਾਬ , ਮੰਗਤ ਰਾਮ ਏ.ਐੱਸ.ਆਈ,  ਨਰਿੰਦਰ ਕੁਮਾਰ ਨਿੰਦੀ,  ਸ਼ਿੰਦਰ ਪਾਲ ਉਸਤਾਦ,  ਪ੍ਰਗਟ ਸਿੰਘ ਭੁੱਲਰ ਆਦਿ ਦਾ  ਸਨਮਾਨ ਕੀਤਾ ਗਿਆ|

LEAVE A REPLY

Please enter your comment!
Please enter your name here