ਡਿਪਟੀ ਕਮਿਸ਼ਨਰ ਨੇ ਵਾਣੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ

ਪਟਿਆਲਾ(ਦ ਸਟੈਲਰ ਨਿਊਜ਼): ਵਾਣੀ ਇੰਟੀਗ੍ਰੇਟਿਡ ਸਕੂਲ ਫ਼ਾਰ ਹੀਅਰਿੰਗ ਇੰਪੇਅਰਡ ਦੇ ਦਸਵੀਂ ਕਲਾਸ ‘ਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਕੀਤੀ ਗਈ ਸਖਤ ਮਿਹਨਤ ਦਾ ਹਮੇਸ਼ਾ ਚੰਗਾ ਨਤੀਜਾ ਨਿਕਲਦਾ ਹੈ।
  ਸਾਕਸ਼ੀ ਸਾਹਨੀ ਨੇ ਵਾਣੀ ਸਕੂਲ ਦੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਇਨ੍ਹਾਂ ਵਿਸ਼ੇਸ਼ ਬੱਚਿਆਂ ਵੱਲੋਂ ਕੀਤੀ ਗਈ ਮਿਹਨਤ ਇਨ੍ਹਾਂ ਨੂੰ ਭਵਿੱਖ ‘ਚ ਜ਼ਰੂਰ ਕਾਮਯਾਬ ਕਰੇਗੀ। ਉਨ੍ਹਾਂ ਵਾਣੀ ਸਕੂਲ ਦੇ ਅਧਿਆਪਕਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਪਿੱਛੇ ਅਧਿਆਪਕਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਤੇ ਇਨ੍ਹਾਂ ਵਿਸ਼ੇਸ਼ ਬੱਚਿਆਂ ‘ਤੇ ਕੀਤੀ ਗਈ ਸਖਤ ਮਿਹਨਤ ਦਸਵੀ ਕਲਾਸ ਦੇ ਨਤੀਜਿਆ ਰਾਹੀਂ ਸਭ ਦੇ ਸਾਹਮਣੇ ਹੈ।
ਡਿਪਟੀ ਕਮਿਸ਼ਨਰ ਨੇ ਬਾਰ੍ਹਵੀਂ ਕਲਾਸ ਦੇ ਜੈ ਅਦਿੱਤਿਆ ਅਤੇ ਦਸਵੀਂ ਕਲਾਸ ਦੇ ਹਰਪ੍ਰੀਤ ਸਿੰਘ, ਰਵਨੀਤ ਕੌਰ, ਮਨਜੋਤ ਸਿੰਘ, ਹਰਪ੍ਰੀਤ ਕੌਰ, ਵਿਜੈ ਕੁਮਾਰ ਗੁਪਤਾ, ਨਮਨਦੀਪ ਸ਼ਰਮਾ, ਮਹਿਕਪ੍ਰੀਤ ਸਿੰਘ, ਮੁਹੰਮਦ ਅਰਮਾਨ, ਸਾਹਿਲ ਕੁਮਾਰ, ਹਰਿੰਦਰਜੋਤ ਸਿੰਘ, ਅੰਮ੍ਰਿਤ ਕੌਰ, ਹਰਮਨ ਸਿੰਘ, ਹਰਪ੍ਰੀਤ ਸਿੰਘ, ਪ੍ਰਮਵੀਰ ਸਿੰਘ ਤੇ ਪ੍ਰਤੀਕ ਨੂੰ ਚੰਗੇ ਅੰਕ ਪ੍ਰਾਪਤ ਕਰਨ ‘ਤੇ ਸਨਮਾਨਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ, ਐਸ.ਡੀ.ਐਮ. ਪਟਿਆਲਾ ਇਸਮਿਤ ਵਿਜੈ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਪ੍ਰੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ, ਮਨਜੀਤ ਕੌਰ ਆਜ਼ਾਦ, ਵਾਣੀ ਇੰਟੀਗ੍ਰੇਟਿਡ ਸਕੂਲ ਫਾਰ ਹੀਅਰਿੰਗ ਇੰਪੇਅਰਡ ਦੇ ਪ੍ਰਿੰਸੀਪਲ ਸੁਖਚੈਨ ਕੌਰ, ਇੰਚਾਰਜ ਮੋਨਿਕਾ ਵੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here