ਖੋਜੇਵਾਲ ਚਰਚ ਵਿਖੇ ਦੁੱਖ ਨਿਵਾਰਣ ਸਭਾ ਦਾ  ਹੋਇਆ ਆਯੋਜਨ 

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਦੁੱਖ ਨਿਵਾਰਣ ਸਭਾ ਦਾ ਆਯੋਜਨ 22 ਜੂਨ ਦਿਨ ਵੀਰਵਾਰ ਅਤੇ 25 ਜੂਨ ਦਿਨ ਐਤਵਾਰ ਨੂੰ ਕੀਤਾ ਗਿਆ ਜਿਸ  ਦੌਰਾਨ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਹਜ਼ਾਰਾਂ ਦੀ ਗਿਣਤੀ ਚ ਇਕੱਤਰ ਹੋਈ ਸੰਗਤ ਦੇ ਦੁੱਖਾਂ ਦਾ ਨਿਪਟਾਰਾ ਕੀਤਾ ਇਸ ਦੌਰਾਨ ਪਾਸਟਰ ਦਿਓਲ ਨੇ ਸੰਗਤਾਂ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦਾ ਸੰਦੇਸ਼ ਦਿਤਾ ਅਤੇ ਸੰਗਤਾਂ ਨੂੰ ਪਵਿੱਤਰ ਤਾਈ ਵਾਲਾ ਜੀਵਨ ਬਤੀਤ ਕਰਨ ਲਈ ਅਤੇ ਹਰ ਪ੍ਰਕਾਰ ਦੇ ਨਸ਼ੇ ਦੀ ਜਕੜ ਵਿੱਚ ਫਸੇ ਲੋਕਾਂ ਨੂੰ ਨਸ਼ਿਆਂ ਤੋਂ ਅਜ਼ਾਦ ਕਰਵਾਉਣ ਲਈ ਦੁਖੀਆਂ, ਬਿਮਾਰਾਂ, ਲਾਚਾਰਾਂ ਅਤੇ ਬੇਔਲਾਦ ਜੋੜ੍ਹਿਆਂ ਨੂੰ ਔਲਾਦ ਦੀ ਦਾਤ ਬਖਸ਼ਣ ਲਈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਵਿਸ਼ੇਸ਼ ਪ੍ਰਾਰਥਨਾਵਾਂ ਅਰਦਾਸਾਂ ਕੀਤੀਆਂ। ਅੱਜ ਪ੍ਰਾਰਥਨਾ ਸਮੇਂ ਬੇਅੰਤ ਲੋਕਾਂ ਨੇ ਆਪਣੀਆਂ ਭਿਆਨਕ ਬਿਮਾਰੀਆਂ ਅਤੇ ਬਦਰੂਹਾਂ ਕੋਲ਼ੋਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਛੁਟਕਾਰਾ ਪਾਇਆ।ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਨਵੇ ਲੋਕਾਂ ਨੇ ਆਪਣੀ ਪਾਪਾਂ ਭਰੀ ਜ਼ਿੰਦਗੀ ਤੋਂ ਤੌਬਾ ਕਰ ਕੇ ਆਪਣਾ ਬਾਕੀ ਜੀਵਨ ਪ੍ਰਭੂ ਯਿਸ਼ੂ ਮਸੀਹ ਜੀ ਨੂੰ ਸਮਰਪਿਤ ਕੀਤਾ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਚ ਇਕੱਤਰ ਸੰਗਤ ਨੇ ਹਾਜ਼ਿਰ ਹੋਕੇ ਜੀਵਨ ਸਫਲ ਕੀਤਾ।

Advertisements

ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ, ਪਾਸਟਰ ਅਗਸਟਿਨ,ਬਿਸ਼ਪ ਸਮੂਏਲ ਸੋਨੀ ਪੀ ਸੀ ਪੀ ਸੀ, ਪਾਸਟਰ ਧਰਮਿੰਦਰ ਬਾਜਵਾ ਪੀ ਸੀ ਪੀ ਸੀ, ਸੈਕਰੇਟਰੀ ਲਖਵਿੰਦਰ ਮੱਟੂ ਪੀ ਸੀ ਪੀ ਸੀ, ਪਾਸਟਰ ਦੀਪਕ ਸਲਾਹਕਾਰ ਪੀ ਸੀ ਪੀ ਸੀ,ਯੂਥ ਪ੍ਰਧਾਨ ਸਾਬੀ ਕਪੂਰਥਲਾ ਪੀ ਸੀ ਪੀ ਸੀ, ਪ੍ਰਧਾਨ ਜੈ ਰਾਮ,ਪਾਸਟਰ ਸੰਦੀਪ,ਪ੍ਰਬੰਧਕ ਰਾਜਵਿੰਦਰ, ਪ੍ਰਬੰਧਕ ਸੁੱਚਾ ਮਸੀਹ,ਪ੍ਰਬੰਧਕ ਮਥੁਰਾ ਦਾਸ,ਲੰਬੜਦਾਰ ਮਾਂਗੀ ਰਾਮ, ਪ੍ਰਬੰਧਕ ਬਲਵਿੰਦਰ ਕੁਮਾਰ,ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਬਲਵਿੰਦਰ ਬਿੱਟੂ,ਪ੍ਰਬੰਧਕ ਰਾਜੇਸ਼ ਕੰਬੋਜ ਅਤੇ ਕਈ ਹੋਰ ਸਲਾਹਕਾਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here